July 26, 2024

ਜਲੰਧਰ, 17 ਮਈ (ਨਿਰਮਲ ਸਿੰਘ )-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਇੱਕ ਮਹਾਂ ਰੈਲੀ ਕੀਤੀ ਗਈ ਇਸ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਾਰੀ ਜਨ-ਸੈਲਾਬ ਦੇਖਣ ਨੂੰ ਮਿਲਿਆ ਇਸ ਮੌਕੇ ਭਗਵਾਨ ਸਿੰਘ ਮਾਨ ਵੱਲੋਂ ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਪੰਜਾਬ ਬਚਾਓ ਰੋਡ ਸ਼ੋਅ ਦਾ ਆਯੋਜਨ ਕਰ ਰਹੇ ਹਨ। ਜਦੋਂ ਕਿ ਲੋਕਾਂ ਨੇ ਹੀ 2022 ਵਿੱਚ ਪੰਜਾਬ ਨੂੰ ਬਚਾਇਆ ਹੈ। ਰੋਡ ਸ਼ੋਅ ਦੌਰਾਨ ਸੁਖਬੀਰ ਬਾਦਲ ਨੂੰ ਗਰਮੀ ਤੋਂ ਬਚਾਉਣ ਲਈ ਛੱਤਰੀ ਨਾਲ ਰੱਖਦਾ ਹੈ ਤਾਂ ਜੋ ਉਨ੍ਹਾਂ ਨੂੰ ਗਰਮੀ ਨਾ ਲੱਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਤਾਪਮਾਨ ਪੁੱਛ ਕੇ ਹੀ ਘਰਾਂ ਤੋਂ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗਰਮੀ ਜ਼ਿਆਦਾ ਹੋਵੇ ਤਾਂ ਉਹ ਵੋਟਾਂ ਮੰਗਣ ਲਈ ਵੀ ਨਹੀਂ ਨਿਕਲ ਸਕਦੇ।  ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਜਿਤਾ ਕੇ ਵੀ ਕੀ ਲੈਣਾ ਹੈ ਜੋ ਜਿੱਤ ਕੇ ਲੋਕਾਂ ਲਈ ਘਰਾਂ ਦੇ ਜਿੰਦਰੇ ਮਾਰ ਲੈਂਦੇ ਹਨ। ਉਹਨਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀਆਂ ਉਪਲਬਧੀਆਂ ਨੂੰ ਗਿਣਾਉਂਦੇ ਹੋਏ ਦੱਸਿਆ ਕੀ ਆਮ ਆਦਮੀ ਪਾਰਟੀ ਵੱਲੋਂ 43000 ਦੇ ਕਰੀਬ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ ਜਿਨਾਂ ਵਿੱਚ ਸਾਡੇ ਬੱਚੇ ਬਿਨਾਂ ਕਿਸੇ ਪੈਸੇ ਤੋਂ ਪਟਵਾਰੀ, ਜੱਜ, ਐਸ.ਡੀ.ਓ, ਇੰਸਪੈਕਟਰ ਅਤੇ ਹੋਰ ਕਈ ਪੋਸਟਾਂ ਤੇ ਤੈਨਾਤ ਹੋਏ ਹਨ ਜਿਨਾਂ ਕੋਲੋਂ ਸਰਕਾਰ ਅਤੇ ਸਾਡੇ ਕਿਸੇ ਵੀ ਮੰਤਰੀ ਨੇ ਇੱਕ ਵੀ ਪੈਸੇ ਦੀ ਰਿਸ਼ਵਤ ਨਹੀਂ ਲਈ ਜਦੋਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਲੱਖਾਂ ਰੁਪਈਆ ਦੇਣ ਦੇ ਬਾਵਜੂਦ ਵੀ ਬੱਚਿਆਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਜਿਨ੍ਹਾਂ ਨੇ ਆਪਣੇ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਕਰੀਬ 1250 ਲੋਕਾਂ ਦੀਆਂ ਜਾਨਾਂ ਬਚਾਈਆਂ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਟਾਈਮ ਕਈ ਟੋਲ ਪਲਾਜੇ ਜਿਨਾਂ ਦੀ ਮੁਨਿਆਦ ਖਤਮ ਹੋ ਚੁੱਕੀ ਸੀ ਪਰ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਚੱਲ ਰਹੇ ਸਨ। ਸਾਡੀ ਸਰਕਾਰ ਆਉਂਦਿਆਂ ਹੀ ਅਸੀਂ ਉਹਨਾਂ ਨੂੰ ਬੰਦ ਕਰ ਦਿੱਤਾ ਜਿਸ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਰੀਬ 60 ਲੱਖ ਰੁਪਏ ਰੋਜ਼ਾਨਾ ਦਾ ਫਾਇਦਾ ਹੋਇਆ। ਉਹਨਾਂ ਕਿਹਾ ਕਿ ਮੈਨੂੰ ਪੰਜਾਬ ਲਈ ਕੰਮ ਕਰਨ ਦਾ ਬਹੁਤ ਚਾਅ ਹੈ। ਕਿਉਂਕਿ ਮੈਂ ਦੇਖਿਆ ਕਿ ਪੰਜਾਬ ਵਿੱਚ ਬਹੁਤ ਹੀ ਤਕਲੀਫਾਂ ਅਤੇ ਮੁਸ਼ਕਲਾਂ ਹਨ ਜਿਨਾਂ ਨੂੰ ਸਰਕਾਰ ਆਉਣ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਮੁੱਖ ਮੰਤਰੀ ਵਾਲਾ ਘਰ ਵੀ ਨਹੀਂ ਵਰਤਦੇ ਸਨ ਉਹਨਾਂ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਸਦਿਆ ਕਿਹਾ ਕਿ ਕੈਪਟਨ ਤਾਂ ਆਪਣੇ ਸਿਸਵਾਂ ਵਾਲੇ ਫਾਰਮ ਤੇ ਰਹਿੰਦਾ ਸੀ ਅਤੇ ਸੁਖਬੀਰ ਬਾਦਲ ਸੁੱਖ ਵਿਲਾਸ ਵਿੱਚ ਹੀ ਜਾ ਕੇ ਦਿਨ ਗੁਜ਼ਾਰਦਾ ਸੀ। ਅਤੇ ਉਨਾਂ ਕੋਲ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਦਾ ਟਾਈਮ ਵੀ ਨਹੀਂ ਸੀ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਰਾਜਨੀਤੀ ਤੋਂ ਚਲਦਾ ਕਰ ਦਿੱਤਾ। ਅਖੀਰ ਉਹਨਾਂ ਵੱਲੋਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਪਵਨ ਕੁਮਾਰ ਟੀਨੂ ਨੂੰ ਜਤਾਉਣ ਤਾਂ ਜੋ ਮੇਰੇ ਹੱਥ ਮਜਬੂਤ ਹੋ ਸਕਣ ਤੇ ਮੈਂ ਹੋਰ ਵੀ ਪੰਜਾਬ ਦੇ ਭਲੇ ਲਈ ਕੰਮ ਕਰ ਸਕਾਂ। ਇਸ ਮੌਕੇ ਪਵਨ ਕੁਮਾਰ ਟੀਨੂ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਪਹਿਲੀ ਵਾਰ ਇਮਾਨਦਾਰ ਅਤੇ ਲੋਕਾਂ ਵਿੱਚ ਵਿਚਰਨ ਵਾਲਾ ਮੁੱਖ ਮੰਤਰੀ ਮਿਲਿਆ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਉਣ ਦੇ ਨਾਲ ਹੀ ਪੰਜਾਬ ਦਾ ਵਿਕਾਸ ਹੋਇਆ ਹੈ। ਉਨਾਂ ਨੇ ਕਿਹਾ ਕਿ ਲੋਕਾਂ ਦਾ ਇਕੱਠ ਦੱਸਦਾ ਹੈ ਕੀ ਆਮ ਆਦਮੀ ਪਾਰਟੀ ਪੰਜਾਬ ਵਿੱਚ 13-0 ਨਾਲ ਸੱਤਾ ਵਿੱਚ ਆਵੇਗੀ ਜਿਸ ਦਾ ਮੈਂ ਵੀ ਛੋਟਾ ਜਿਹਾ ਹਿੱਸਾ ਹੋਵਾਂਗਾ। ਅਤੇ ਮੈਂ ਜਲੰਧਰ ਦੇ ਲੋਕਾਂ ਦੇ ਮਸਲੇ ਪਾਰਲੀਮੈਂਟ ਵਿੱਚ ਜਾ ਕੇ ਚੁੱਕਾਂਗਾ।

Leave a Reply

Your email address will not be published. Required fields are marked *