July 26, 2024

ਮੀਟਿੰਗ ਦੌਰਾਨ ਚਰਨਜੀਤ ਸਿੰਘ ਲਾਲੀ,ਰਣਜੀਤ ਸਿੰਘ ਰਾਣਾ,ਅਮਰਜੀਤ ਸਿੰਘ ਕਿਸ਼ਨਪੁਰਾ,ਅਵਤਾਰ ਸਿੰਘ ਘੁੰਮਣ,ਭਜਨ ਲਾਲ ਚੋਪੜਾ ਅਤੇ ਸੁਭਾਸ਼ ਸੌਂਧੀ ਆਦਿ

ਜਲੰਧਰ, 11 ਜੂਨ (ਵਰਿੰਦਰ ਸ਼ਰਮਾ): ਜ਼ਿਲਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਸੋਢਲ ਵਿਖੇ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਅਕਾਲੀ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਬੀਤੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਘੱਟ ਵੋਟਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਨਾਲ ਹੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਵੱਲੋਂ ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਹਾਜ਼ਰ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਰਬ ਸੰਮਤੀ ਨਾਲ ਚਾਰ ਮਤੇ ਪਾਸ ਕੀਤੇ।
ਪਹਿਲੇ ਮਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਇਹ ਬੇਨਤੀ ਕੀਤੀ ਗਈ ਕਿ ਬੀਤੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਜੋ ਚੋਣ ਲੜੀ ਗਈ ਸੀ ਉਸ ਵਿੱਚ ਜਿੱਥੇ ਮੰਨਣ ਸਾਹਿਬ ਨੇ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕੀਤਾ। ਉੱਥੇ ਨਾਲ ਹੀ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਕਰਕੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਤੇ ਘੱਟ ਵੋਟਾਂ ਪੈਣ ਦੀ ਜਿੰਮੇਵਾਰੀ ਲੈਣੀ ਵੀ ਠੀਕ ਨਹੀਂ ਹੈ ਅਤੇ ਨਾ ਹੀ ਉਹਨਾਂ ਦੀ ਕਿਸੇ ਗਲਤੀ ਕਰਕੇ ਘੱਟ ਵੋਟਾਂ ਪਈਆਂ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਨੂੰ ਇਹ ਬੇਨਤੀ ਕੀਤੀ ਗਈ ਕਿ ਸਰਦਾਰ ਮੰਨਣ ਦਾ ਅਸਤੀਫਾ ਨਾ-ਮਨਜੂਰ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਜਲੰਧਰ ਸ਼ਹਿਰੀ ਜਥਾ ਇਸੇ ਤਰ੍ਹਾਂ ਮਜਬੂਤੀ ਨਾਲ ਕੰਮ ਕਰ ਸਕੇ।
ਦੂਜੇ ਮਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਗਲੇ ਸਮੇਂ ਵਿੱਚ ਪੰਥਕ ਏਜੰਡੇ ਨੂੰ ਪਹਿਲ ਦੇ ਅਧਾਰ ਤੇ ਆਪਣਾ ਕੇ ਉਸ ਅਨੁਸਾਰ ਕੰਮ ਕਰਨ ਦੀ ਬੇਨਤੀ ਕੀਤੀ ਗਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਜੋ ਕਿ ਇੱਕ ਪੰਥਕ ਪਾਰਟੀ ਵਜੋਂ ਜਾਣੀ ਜਾਂਦੀ ਪਾਰਟੀ ਸੀ, ਦਾ ਆਧਾਰ ਖੁੱਸਦਾ ਜਾ ਰਿਹਾ ਹੈ ਤੇ ਇਸ ਲਈ ਪਾਰਟੀ ਨੂੰ ਪੰਥਕ ਤੌਰ ਤੇ ਮਜ਼ਬੂਤ ਹੋਣ ਦੀ ਲੋੜ ਹੈ। ਸਰਬਸੰਮਤੀ ਨਾਲ ਇਹ ਵੀ ਵਿਚਾਰ ਕੀਤਾ ਗਿਆ ਕਿ ਦੋ ਸੀਟਾਂ ਖਡੂਰ ਸਾਹਿਬ ਅਤੇ ਫਰੀਦਕੋਟ ਵਿਚ ਪੰਥਕ ਉਮੀਦਵਾਰਾਂ ਦੀ ਵਿਰੋਧਤਾ ਕਰਨ ਕਰ ਕੇ ਵੀ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ ਹੈ। ਪਾਰਟੀ ਹਾਈ ਕਮਾਂਡ ਨੂੰ ਇਸ ਸੰਬੰਧੀ ਵੀ ਗਹਿਨ ਵਿਚਾਰ ਕਰਨ ਦੀ ਲੋੜ ਹੈ।
ਤੀਜੇ ਮਤੇ ਵਿੱਚ ਚੰਡੀਗੜ੍ਹ ਏਅਰਪੋਰਟ ਤੇ ਵਾਪਰੇ ਘਟਨਾਕ੍ਰਮ ਵਿੱਚ ਕੰਗਣਾ ਰਾਣਾਵਤ ਵਲੋਂ CISF ਦੀ ਅਫ਼ਸਰ ਭੈਣ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕਹਿ ਕੇ ਬੁਲਾਉਣਾ ਤੇ ਉਸ ਤੋਂ ਬਾਅਦ ਉਸ ਭੈਣ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਖ਼ਤ ਸਟੈਂਡ ਲੈਣ ਦੀ ਲੋੜ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਸਿੱਖਾਂ ਤੇ ਕੀਤੇ ਜਾ ਰਹੇ ਹਮਲਿਆਂ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੰਬੰਧੀ ਵਿਚਾਰ ਕਰ ਕੇ ਕਾਰਵਾਈ ਕਰਵਾਉਣ ਦੀ ਵੀ ਬੇਨਤੀ ਕੀਤੀ ਗਈ।
ਚੌਥੇ ਮਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਬੇਨਤੀ ਕੀਤੀ ਗਈ ਕਿ ਜਲੰਧਰ ਪੱਛਮੀ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਕੇਵਲ ਸਥਾਨਕ ਪਾਰਟੀ ਵਰਕਰ ਨੂੰ ਹੀ ਚੋਣ ਲੜਾਉਣੀ ਚਾਹੀਦੀ ਹੈ। ਬਾਹਰੋਂ ਲਿਆਉਂਦੇ ਲੀਡਰਾਂ ਲਈ ਪਾਰਟੀ ਵਰਕਰ ਮਨੋਂ ਕੰਮ ਨਹੀਂ ਕਰ ਸਕਦੇ ਅਤੇ ਹਲਕੇ ਵਿੱਚ ਵੀ ਵਿਰੋਧਤਾ ਹੁੰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਰਜੀਤ ਸਿੰਘ ਨੀਲਾਮਹਿਲ, ਅਮਰਜੀਤ ਸਿੰਘ ਮਿੱਠਾ, ਭਜਨ ਲਾਲ ਚੋਪੜਾ, ਸਾਹਿਬ ਸਿੰਘ ਢਿੱਲੋਂ, ਸਰਬਜੀਤ ਸਿੰਘ ਪਨੇਸਰ, ਅਮਰਪ੍ਰੀਤ ਸਿੰਘ ਮੌਂਟੀ,ਰਵਿੰਦਰ ਸਿੰਘ ਸਵੀਟੀ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਅਵਤਾਰ ਸਿੰਘ ਘੁੰਮਣ, ਗੁਰਜੀਤ ਸਿੰਘ ਕਾਹਲੋ, ਬਲਜੀਤ ਸਿੰਘ ਲਾਏਲ, ਗੁਰਬਚਨ ਸਿੰਘ ਕਥੂਰੀਆ, ਬੀਬੀ ਆਰਤੀ ਰਾਜਪੂਤ, ਚਰਨਜੀਤ ਸਿੰਘ ਮਿੰਟਾ, ਬੀਬੀ ਸਤਨਾਮ ਕੌਰ, ਬੀਬੀ ਬਲਜਿੰਦਰ ਕੌਰ, ਸੁਭਾਸ਼ ਸੋਂਧੀ, ਜਸਵਿੰਦਰ ਸਿੰਘ ਜੱਸਾ, ਗੁਰਜੀਤ ਸਿੰਘ ਮਰਵਾਹਾ, ਕੁਲਤਾਰ ਸਿੰਘ ਕੰਡਾ, ਮੰਗਾ ਸਿੰਘ ਮੁਧੜ, ਗੁਰਪ੍ਰੀਤ ਸਿੰਘ ਰਾਜਾ, ਕੁਲਵਿੰਦਰ ਸਿੰਘ ਚੀਮਾ, ਬਲ ਕਿਸ਼ਨ ਬਾਲੀ, ਪਲਵਿੰਦਰ ਸਿੰਘ ਭਾਟੀਆ, ਫੁੰਮਣ ਸਿੰਘ, ਹਰਵਿੰਦਰ ਸਿੰਘ ਚੁੱਘ, ਜਸਵਿੰਦਰ ਸਿੰਘ ਸੱਭਰਵਾਲ, ਬਲਬੀਰ ਸਿੰਘ ਬੀਰਾ, ਅਮਰਜੀਤ ਸਿੰਘ ਬਜਾਜ, ਸਤਨਾਮ ਸਿੰਘ ਸੱਤਾ, ਮਹੇਸ਼ ਇੰਦਰ ਸਿੰਘ ਧਾਮੀ, ਹਰਪ੍ਰੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬਾਂਸਲ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਓਬਰਾਏ, ਗੁਰਪ੍ਰੀਤ ਸਿੰਘ ਸਚਦੇਵਾ, ਦਲਜਿੰਦਰ ਸਿੰਘ ਵੜਿੰਗ, ਅਵਤਾਰ ਸਿੰਘ ਸਹਮਬੀ, ਸੁਰਿੰਦਰ ਸਿੰਘ ਐਸ ਟੀ, ਹਕੀਕਤ ਸਿੰਘ ਸੈਣੀ, ਅਰਜਨ ਸਿੰਘ ਗਗਨਦੀਪ ਸਿੰਘ ਨਾਗੀ, ਗੁਰਬਿੰਦਰ ਸਿੰਘ ਜੱਜ, ਮਨਜੋਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *