ਜਲੰਧਰ (ਰਵੀ ਤਿਵਾਰੀ):ਤਾਜ ਫਿਲਮਸ ਕੈਨੇਡਾ ਵੱਲੋਂ ਪੰਜਾਬੀ ਸ਼ੋਰਟ ਫਿਲਮ ‘‘ਕਿਤੇ ਦੇਰ ਨਾ ਹੋ ਜਾਏ’’ ਸਫ਼ਲਤਾਪੂਰਵਕ ਰਿਲੀਜ਼ ਕੀਤੀ ਗਈ, ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਮਿਆਰੀ ਸਿੱਖਿਆ ਦਿੰਦੀ ਹੈ ਅਤੇ ਦਿਖਾਇਆ ਗਿਆ ਕਿ ਕਿਵੇਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਲਗਾ ਕੇ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਪੰਜਾਬੀ ਸ਼ੋਰਟ ਫਿਲਮ ਦੇ ਨਿਰਮਾਤਾ ਆਤਮਾ ਮਾਈਕ ਹੋਠੀ (ਕੈਨੇਡਾ) ਹਨ ਅਤੇ ਜੈਸ ਹੀਰ (ਕੈਨੇਡਾ) ਨੇ ਇਸਨੂੰ ਨਿਰਦੇਸ਼ਿਤ ਕੀਤਾ ਹੈ। ਸੰਨੀ ਰੱਤੂ ਨੇ ਅਸਿਸਟੈਂਟ ਡਾਇਰੇਕਟਰ ਵੱਜੋਂ ਭੂਮਿਕਾ ਨਿਭਾਈ। ਜੇਕਰ ਮੁੱਖ ਕਿਰਦਾਰਾਂ ਦੀ ਗੱਲ ਕਰੀਏ ਤਾਂ ਓਏ ਲੱਖੀ, ਸੁਖਜੀਵਨ ਕੌਰ, ਬਿੰਦੂ ਭੁੱਲਰ, ਬੱਬਰ ਗਿੱਲ, ਮੁਕੇਸ਼ ਚੰਡੇਲੀਆ, ਜਸਵੀਰ ਮਾਨ, ਰਮਨ ਸਵਾਰਾ ਅਤੇ ਪ੍ਰਭ ਟੌਰ ਨੇ ਬੇਮਿਸਾਲ ਐਕਟਿੰਗ ਨਾਲ ਇਸ ਸ਼ੋਰਟ ਫਿਲਮ ਨੂੰ ਬਾਖੂਬੀ ਨਿਭਾਇਆ ਹੈ।
ਨਿਰਮਾਤਾ ਆਤਮਾ ਮਾਇਕ ਹੋਠੀ ਅਤੇ ਨਿਰਦੇਸ਼ਕ ਜੈਸ ਹੀਰ ਜੀ ਨੇ ਸਾਂਝੇ ਤੌਰ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਕਿਵੇਂ ਅੱਜਕਲ੍ਹ ਸਾਡੇ ਨੌਜਵਾਨਾਂ ਨੂੰ ਨਸ਼ੇ ਵਰਗੀ ਬਿਮਾਰੀ ਅੰਦਰੋਂ ਅੰਦਰ ਖੋਖਲਾ ਕਰ ਰਹੀ ਹੈ ਅਤੇ ਅਸੀਂ ਫਿਲਮ ਰਾਹੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ। ਇਸ ਫਿਲਮ ਦੀ ਕਹਾਣੀ ਆਰ.ਪੀ. ਕਾਹਲੋਂ ਨੇ ਲਿਖੀ ਹੈ ਅਤੇ ਗਾਇਕ ਜਗਮੀਤ ਘੁੰਮਣ ਨੇ ਗੀਤ ਗਾਇਆ ਹੈ। ਇਸ ਤੋਂ ਅਲਾਵਾ ਡਾਇਰੇਕਟਰ ਆਫ ਫੋਟੋਗ੍ਰਾਫੀ ਐਮ.ਜੇ ਸਿੰਘ, ਮੇਕਅਪ ਸੁੱਖੀ ਪਟਿਆਲਾ ਅਤੇ ਕੋਆਰਡੀਨੇਟਰ ਗਗਨੀਤ ਸਿੰਘ ਮੱਖਣ ਨੇ ਵੀ ਬਖੂਬੀ ਕੰਮ ਕੀਤਾ।