ਚੰਡੀਗੜ੍ਹ/ ਨੰਗਲ/ ਰੂਪ ਨਗਰ, 01 ਜੁਲਾਈ ( ਮਲਕੀਤ ਸਿੰਘ ਭਾਮੀਆਂ ਪ੍ਰੈਸ ਬਿਊਰੋ ਚੀਫ ) :- ਪਿੱਛਲੇ ਦਿਨਾਂ ਤੋਂ ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਪਹਾੜੀ ਇਲਾਕਿਆਂ ਦੀਆਂ ਨਦੀਆਂ ਤੂਫਾਨ ਨਾਲ ਭਰੀਆਂ ਪਈਆਂ ਹਨ, ਪਰ ਹਿਮਾਚਲ ਦੇ ਪਹਾੜੀ ਇਲਾਕਿਆਂ ਦਾ ਮੀਂਹ ਦਾ ਪਾਣੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਇੱਕ ਬਿਆਸ ਨਦੀ ਅਤੇ ਦੂਜਾ ਸਤਲੁਜ। ਇਸ ਵੇਲੇ ਭਾਖੜਾ ਡੈਮ ਤੋਂ ਡਰਨ ਦੀ ਕੋਈ ਲੌੜ ਨਹੀਂ ਹੈ ਕਿਉਂਕਿ ਭਾਖੜਾ ਬਿਆਸ ਮਨੈਜਮੈਟ ਬੋਰਡ ਪਹਿਲਾਂ ਹੀ ਪਿਛੋਂ ਤੋ ਆਉਣ ਵਾਲੇ ਪਾਣੀ ਨੂੰ ਸਟੋਰ ਕਰੇਗਾ, ਜੇਕਰ ਪਾਣੀ ਅੱਜੇ ਵੀ ਇਕੱਠਾ ਹੋ ਰਿਹਾ ਹੈ ਜਾਂ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ, ਤਾਂ ਬੀਬੀਐਮਬੀ ਭਾਖੜਾ ਡੈਮ ਦੇ ਫੀਲਡ ਗੇਟਾਂ ਰਾਹੀਂ ਕੁੱਝ ਸੀਮਤ ਪਾਣੀ ਛੱਡ ਸਕਦਾ ਹੈ, ਪਰ ਅੱਜੇ ਤੱਕ ਅਜਿਹੀ ਕੋਈ ਸਥਿਤੀ ਵਿਖਾਈ ਨਹੀਂ ਦੇ ਰਹੀ ਹੈ। ਅੱਜ ਸਵੇਰੇ 6:00 ਵਜ੍ਹੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1576,03 ਫੁੱਟ ਹੈ, ਜੋ ਕਿ ਅੱਜੇ ਖਤਰੇ ਦੇ ਨਿਸ਼ਾਨ ਤੋਂ ਲੱਗਭਗ 100 ਫੁੱਟ ਹੋਠਾਂ ਹੈ। ਭਾਖੜਾ ਡੈਮ ਦਾ ਆਖਰੀ ਪੱਧਰ 1680 ਫੁੱਟ ਹੈ। ਜੇਕਰ ਅਸੀਂ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੇ ਵਹਾਅ ਦੀ ਗੱਲ ਕਰੀਏ ਤਾਂ ਅੱਜੇ 44534 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਭਾਖੜਾ ਡੈਮ ਟਰਬੀਨੋ ਰਾਹੀ 21025 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਅੱਗੇ ਨੰਗਲ ਡੈਮ ਵਿੱਚ ਇਕੱਠਾ ਹੁੰਦਾ ਹੈ ਅਤੇ ਨੰਗਲ ਡੈਮ ਤੋਂ ਹੀ ਸ਼੍ਰੀ ਆਨੰਦਪੁਰ ਸਾਹਿਬ ਨਹਿਰ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ। ਬੀਬੀਐਮਬੀ ਦੀ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀਬੀਐਮਬੀ ਦੇ ਸਹਿਯੋਗੀ ਰਾਜਾਂ ਦੀ ਮੰਗ ਅਨੁਸਾਰ ਨੰਗਲ ਹਾਈਡਲ ਨਹਿਰ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਅੱਜ ਸਤਲੁਜ ਦਰਿਆ ਵਿਚ ਸਿਰਫ 650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਜਿਲ੍ਹਾ ਮੈਜਿਸਟ੍ਰੇਟ ਰੂਪ ਨਗਰ ਵਰਜੀਤ ਵਾਲੀਆ ਵੱਲੋ ਰੂਪ ਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ ‘ਤੇ ਹੋਰ ਸਾਰੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਵਿਆਕਤੀਆਂ ਦੇ ਨਹਾਉਣ ‘ਤੇ ਇੰਨਾਂ ਦੇ ਕਿਨਾਰਿਆਂ ‘ਤੇ ਘੁੰਮਣ ਫਿਰਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਭਾਰੀ ਬਰਸਾਤ ਕਾਰਨ ਭਾਖੜਾ ਡੈਮ ਵਿੱਚ ਪਾਣੀ ਪੱਧਰ ਵੱਧਣ ਕਾਰਨ ਭਾਖੜਾ ਬਿਆਸ ਮਨੈਜਮੈਟ ਬੋਰਡ ਵੱਲੋਂ ਵੀ ਸਤਲੁਜ ਦਰਿਆ / ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ ‘ਤੇ ਅਚਾਨਕ ਪਾਣੀ ਪੱਧਰ ਵੱਧ ਜਾਂਦਾ ਹੈ ਜਾਂ ਕਈਆਂ ਨੂੰ ਪਾਣੀ ਡੂੰਘੇ ਹੋਣ ਦਾ ਗਿਆਨ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਦਾ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਡੁੱਬ ਕੇ ਮੌਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਰੂਪ ਨਗਰ ( ਰੋਪੜ ) ਦੇ ਡਿਪਟੀ ਕਮਿਸ਼ਨਰ ਨੇ ਰੋਪੜ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ। ਹੋਰ ਨਦੀਆਂ ਨਹਿਰਾਂ ਅਤੇ ਸੂਇਆਂ ਵਿੱਚ ਬੱਚੇ ‘ਤੇ ਆਮ ਵਿਆਕਤੀਆਂ ਦੇ ਨਹਾਉਣ ਅਤੇ ਇੰਨਾਂ ਦੇ ਕਿਨਾਰਿਆਂ ਦੇ ਘੁੰਮਣ ‘ਤੇ ਧਾਰਾ 163 ਅਧੀਨ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਇਹ ਹੁਕਮ 30 ਅਗਸਤ 2025 ਤੱਕ ਲਾਗੂ ਰਹਿਣਗੇ।

More Stories
ਅੰਮ੍ਰਿਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਤੇ ਜਗਤਾਰ ਤਰਨਤਾਰਨ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ, ਵਾਇਰਲ ਪੋਸਟ ’ਚ ਸਕੂਲਾਂ ’ਚ ਮੁੱਖ ਮਹਿਮਾਨ ਵਜੋਂ ਬੁਲਾਉਣ ਵਾਲਿਆਂ ਨੂੰ ਵੀ ਧਮਕੀ
जालंधर भाजपा 30 अगस्त को तीन विधानसभाओं में 150 स्थानों पर होगा प्रधानमंत्री मोदी के ‘मन की बात’ कार्यक्रम का प्रसारण हर व्यक्ति और हर घर तक प्रधानमंत्री मोदी का संदेश पहुंचाना हमारा लक्ष्य : अशोक सरीन हिक्की जिला प्रधान सरीन ने मंडल प्रधान,प्रभारीयो के साथ बैठक कर कर जिम्मेवारिया लगाई
कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़ विकासपुरी सहित शहर के अनेक इलाकों में सफाई व्यवस्था चरमरा चुकी है- केडी भंडारी जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी