October 9, 2026

ਨਸ਼ਾ ਤਸਕਰ ‘ਤੇ ਵੱਡੀ ਕਾਰਵਾਈ: ਜਲੰਧਰ ‘ਚ ਨਜਾਇਜ਼ ਉਸਾਰੀ ਢਾਹੀ, ਪੁਲਿਸ ਦੀ Zero Tolerance ਨੀਤੀ ਜਾਰੀ

*23 ਅਪ੍ਰੈਲ, ਜਲੰਧਰ: ਵਰਿੰਦਰ ਸ਼ਰਮਾ

ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ “ਯੁੱਧ ਨਸ਼ਿਆ ਵਿਰੱਧ” ਤਹਿਤ ਅਤੇ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧੰਨਪ੍ਰੀਤ ਕੌਰ ਆਈ.ਪੀ.ਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਮੁਹੱਲਾ ਕੋਟ ਬਾਬਾ ਦੀਪ ਸਿੰਘ ਨਗਰ, ਜਲੰਧਰ ਵਿਖੇ ਇੱਕ ਨਿਰਣਾਇਕ ਕਾਰਵਾਈ ਕੀਤੀ ਗਈ।

 

ਆਕਰਸ਼ੀ ਜੈਨ ਆਈ.ਪੀ.ਐਸ, ਏ.ਡੀ.ਸੀ.ਪੀ-1 ਜਲੰਧਰ ਦੇ ਹੁਕਮਾਂ ਅਨੁਸਾਰ ਅਤੇ ਅਸ਼ੋਕ ਮੀਨਾ ਆਈ.ਪੀ.ਐਸ, ਏ.ਸੀ.ਪੀ ਨੋਰਥ ਦੀ ਦੇਖ-ਰੇਖ ਹੇਠ,ਸ਼੍ਰੀ ਰਵਿੰਦਰ ਕੁਮਾਰ (ਏ.ਟੀ.ਪੀ) ਦੇ ਸਾਥ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੀ ਟੀਮ, ਜਿਸ ਦੀ ਅਗਵਾਈ ਬਿਲਡਿੰਗ ਇੰਸਪੈਕਟਰ ਮੁਨੀਸ਼ ਕੁਮਾਰ ਕਰ ਰਹੇ ਸਨ, ਵੱਲੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਇੱਕ ਨਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਐਸ.ਆਈ. ਜਗਦੀਸ਼ ਲਾਲ, ਅਡੀਸ਼ਨਲ ਮੁੱਖ ਅਫਸਰ ਥਾਣਾ ਡਵੀਜਨ ਨੰਬਰ 08, ਜਲੰਧਰ ਕਮਿਸ਼ਨਰੇਟ ਵੱਲੋਂ ਪੁਲਿਸ ਫੋਰਸ ਸਮੇਤ ਸੁਰੱਖਿਆ ਪ੍ਰਦਾਨ ਕੀਤੀ ਗਈ।

 

ਇਹ ਢਾਹੀ ਗਈ ਇਮਾਰਤ ਮਸ਼ਹੂਰ ਨਸ਼ਾ ਤਸਕਰ ਦਲੀਪ ਸਿੰਘ ਉਰਫ਼ ਲੱਡਾ, ਪੁੱਤਰ ਅਮਰੀਕ ਸਿੰਘ, ਵਾਸੀ ਮਕਾਨ ਨੰਬਰ ਐਨ.ਜੀ.-120, ਮੁਹੱਲਾ ਬਾਬਾ ਦੀਪ ਸਿੰਘ ਨਗਰ, ਜਲੰਧਰ ਨਾਲ ਸੰਬੰਧਿਤ ਸੀ। ਉਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਧਾਰਾਵਾਂ ਹੇਠ ਵੱਖ-ਵੱਖ ਥਾਣਿਆਂ ਵਿੱਚ ਲਗਭਗ 6 ਮਾਮਲੇ ਦਰਜ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏ.ਡੀ.ਸੀ.ਪੀ-1 ਆਕਰਸ਼ੀ ਜੈਨ ਆਈ.ਪੀ ਐਸ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਅਜਿਹੀਆਂ ਸਖਤ ਕਾਰਵਾਈਆਂ ਅਗਲੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖਿਲਾਫ Zero Tolerance ਨੀਤੀ ਅਪਣਾਈ ਜਾਵੇਗੀ।

About The Author

You may have missed

कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की  शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया  जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू  रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़  विकासपुरी सहित शहर के अनेक इलाकों में सफाई व्यवस्था चरमरा चुकी है- केडी भंडारी  जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल  निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा  सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी