October 9, 2026

ਐਨ.ਐਚ.ਐਸ ਹਸਪਤਾਲ ਵੱਲੋਂ ਡਾਇਲਿਸਿਸ ਯੂਨਿਟ ਵਿੱਚ ਜਾਗਰੂਕਤਾ ਸੰਦੇਸ਼ ਅਤੇ ਸਮਾਰੋਹ ਨਾਲ ਵਿਸ਼ਵ ਕਿਡਨੀ ਦਿਵਸ ਮਨਾਇਆ ਗਿਆ

ਜਲੰਧਰ:

ਐਨ.ਐਚ.ਐਸ ਹਸਪਤਾਲ ਨੇ ਆਪਣੇ ਡਾਇਲਿਸਿਸ ਯੂਨਿਟ ਵਿੱਚ ਇਕ ਸਿੱਖਿਅਕ ਸਮਾਗਮ ਕਰਕੇ ਵਿਸ਼ਵ ਕਿਡਨੀ ਦਿਵਸ ਮਨਾਇਆ, ਇਸ ਵਿੱਚ ਕਿਡਨੀ ਸਿਹਤ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਕਿਡਨੀ ਕੇਅਰ ਟੀਮ ਦੇ ਚੰਗੇ ਕੰਮ ਦੀ ਵੀ ਤਾਰੀਫ਼ ਕੀਤੀ ਗਈ। ਯੁਨਿਟ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਮਰੀਜ਼ਾਂ ਅਤੇ ਸਟਾਫ ਲਈ ਹੌਸਲਾ ਵਧਾਉਣ ਵਾਲਾ ਮਾਹੌਲ ਬਣਿਆ।

ਪ੍ਰੋਗਰਾਮ ਦੀ ਸ਼ੁਰੂਆਤ ਕੇਕ ਕੱਟਣ ਦੀ ਰਸਮ ਨਾਲ ਹੋਈ, ਜੋ ਕਿਡਨੀ ਸਿਹਤ ਬਾਰੇ ਜਾਗਰੂਕਤਾ ਅਤੇ ਮਰੀਜ਼ਾਂ ਦੀ ਚੰਗੀ ਦੇਖਭਾਲ ਲਈ ਹਸਪਤਾਲ ਦੀ ਮਿਹਨਤ ਨੂੰ ਦਰਸਾਉਂਦਾ ਸੀ। ਇਹ ਕੇਕ ਸੀਨੀਅਰ ਨੇਫਰੋਲੋਜਿਸਟ ਅਤੇ ਵਿਭਾਗ ਦੇ ਮੁਖੀ ਡਾ. ਸੰਜੈ ਕੁਮਾਰ ਸ਼ਰਮਾ ਨੇ ਡਾਇਲਿਸਿਸ ਟੀਮ ਦੇ ਨਾਲ ਮਿਲ ਕੇ ਕੱਟਿਆ। ਇਹ ਟੀਮ ਹਰ ਰੋਜ਼ ਡਾਇਲਿਸਿਸ ਇਲਾਜ ਲੈ ਰਹੇ ਮਰੀਜ਼ਾਂ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਨਿਭਾਉਂਦੀ ਹੈ।

ਇਸ ਮੌਕੇ ‘ਤੇ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਡਾਇਰੈਕਟਰ ਵੀ ਮੌਜੂਦ ਰਹੇ। ਡਾ. ਸ਼ੁਭਾਂਗ ਅੱਗਰਵਾਲ ਅਤੇ ਡਾ. ਸੰਦੀਪ ਗੋਇਲ ਨੇ ਆਪਣੇ ਸੰਦੇਸ਼ ਸਾਂਝੇ ਕਰਦੇ ਹੋਏ ਕਿਡਨੀ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਣ ਅਤੇ ਜਾਗਰੂਕਤਾ ਦੀ ਮਹੱਤਤਾ ਬਾਰੇ ਦੱਸਿਆ।

ਡਾ. ਸ਼ੁਭਾਂਗ ਅੱਗਰਵਾਲ ਨੇ ਕਿਹਾ ਕਿ ਵਿਸ਼ਵ ਕਿਡਨੀ ਦਿਵਸ ਸਾਨੂੰ ਸਭ ਨੂੰ ਰੋਕਥਾਮੀ ਸਿਹਤ ਸੰਭਾਲ ਅਤੇ ਨਿਯਮਿਤ ਸਿਹਤ ਜਾਂਚ ਦੀ ਮਹੱਤਤਾ ਯਾਦ ਕਰਵਾਉਂਦਾ ਹੈ, ਕਿਉਂਕਿ ਬਹੁਤੀਆਂ ਕਿਡਨੀ ਬਿਮਾਰੀਆਂ ਸ਼ੁਰੂਆਤੀ ਲੱਛਣਾਂ ਤੋਂ ਬਿਨਾਂ ਚੁੱਪਚਾਪ ਅੱਗੇ ਵੱਧਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਨੈਫਰੋਲੋਜੀ ਅਤੇ ਡਾਇਲਿਸਿਸ ਟੀਮ ਦੇ ਮਰੀਜ਼ਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਵੀ ਸਰਾਹਨਾ ਕੀਤੀ।

ਡਾ. ਸੰਦੀਪ ਗੋਇਲ ਨੇ ਵੀ ਕਿਹਾ ਕਿ ਕਿਡਨੀ ਬਿਮਾਰੀਆਂ ਨਾਲ ਸੰਬੰਧਿਤ ਗੰਭੀਰ ਜਟਿਲਤਾਵਾਂ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਯੋਗ ਮਾਤਰਾ ਵਿੱਚ ਪਾਣੀ ਪੀਣ ਅਤੇ ਨਿਯਮਿਤ ਮੈਡੀਕਲ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੀਨੀਅਰ ਨੈਫਰੋਲੋਜਿਸਟ ਅਤੇ ਕਿਡਨੀ ਕੇਅਰ ਵਿਭਾਗ ਦੇ ਮੁਖੀ ਡਾ. ਸੰਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਜੀਵਨਸ਼ੈਲੀ ਨਾਲ ਜੁੜੇ ਕਾਰਨਾਂ, ਸ਼ੂਗਰ (ਡਾਇਬੀਟੀਜ਼) ਅਤੇ ਹਾਈਪਰਟੈਂਸ਼ਨ ਕਾਰਨ ਕਿਡਨੀ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਪਛਾਣ ਠੀਕ ਇਲਾਜ ਅਤੇ ਜਾਗਰੂਕਤਾ ਰਾਹੀਂ ਕਿਡਨੀ ਫੇਲ ਹੋਣ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ ਅਤੇ ਮਰੀਜ਼ਾਂ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮਰੀਜ਼ਾਂ ਲਈ ਡਾਇਲਿਸਿਸ ਟੀਮ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਅਤੇ ਸੰਵੇਦਨਸ਼ੀਲ ਦੇਖਭਾਲ ਦੀ ਵੀ ਸਰਾਹਨਾ ਕੀਤੀ।

ਇਸ ਸਮਾਗਮ ਵਿੱਚ ਡਾ. ਸਤਿੰਦਰ ਪਾਲ ਅੱਗਰਵਾਲ ਵੀ ਸ਼ਾਮਲ ਹੋਏ। ਉਨ੍ਹਾਂ ਨੇ ਕਿਡਨੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਲਈ ਨੇਫਰੋਲੋਜੀ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ।

ਇਹ ਸਮਾਰੋਹ ਭਾਵੇਂ ਸਾਦਾ ਸੀ, ਪਰ ਇਸ ਦਾ ਸੰਦੇਸ਼ ਬਹੁਤ ਮਹੱਤਵਪੂਰਨ ਸੀ-ਕਿਡਨੀ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਆਪਣੀਆਂ ਕਿਡਨੀਆਂ ਦੀ ਰੱਖਿਆ ਲਈ ਰੋਕਥਾਮੀ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ। ਐਨ.ਐਚ.ਐਸ ਹਸਪਤਾਲ ਦੀ ਟੀਮ ਨੇ ਉੱਚ ਦਰਜੇ ਦੀ ਕਿਡਨੀ ਦੇਖਭਾਲ ਮੁਹੱਈਆ ਕਰਵਾਉਣ ਅਤੇ ਕਿਡਨੀ ਬਿਮਾਰੀਆਂ ਦੀ ਰੋਕਥਾਮ ਅਤੇ ਸਮੇਂ ਸਿਰ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਬਾਰਾ ਦੋਹਰਾਇਆ।

About The Author

You may have missed

कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की  शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया  जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू  रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़  विकासपुरी सहित शहर के अनेक इलाकों में सफाई व्यवस्था चरमरा चुकी है- केडी भंडारी  जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल  निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा  सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी