ਜਲੰਧਰ(28-03-2026) ਵਰਿੰਦਰ ਸ਼ਰਮਾ : ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੀ ਦੀ ਯੋਗ ਅਗਵਾਈ ਹੇਠ ਸ਼ਨੀਵਾਰ ਨੂੰ ਰਾਜ ਵਿੱਚ 109 ਆਮ ਆਦਮੀ ਕਲੀਨਿਕਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ ਗਈ। ਜਿਸਦੇ ਤਹਿਤ ਲੋਕਾਂ ਨੂੰ ਵਧੀਆ ਸਿਹਤ ਸਹੁਲਤਾਂ ਦੇਣ ਲਈ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਜਿਲ੍ਹੇ ਭਰ ਵਿੱਚ 9 ਨਵੇਂ ਆਮ ਆਦਮੀ ਕਲੀਨਿਕਾਂ ਦਾ ਰਸਮੀ ਉਦਘਾਟਨ ਕੀਤਾ ਗਿਆ।

ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ – ਬਸਤੀ ਸ਼ੇਖ ਵਿਖੇ ਸ੍ਰੀ ਅਤੁਲ ਭਗਤ ਸ੍ਰੀ ਸਪੁੱਤਰ ਸ੍ਰੀ ਮਹਿੰਦਰ ਭਗਤ ਕੈਬਨੇਟ ਮੰਤਰੀ ਪੰਜਾਬ, ਏਡੀਸੀ ਸ੍ਰੀ ਜਸਵੀਰ ਸਿੰਘ, ਸਿਵਲ ਸਰਜਨ ਡਾਕਟਰ ਰਾਜੇਸ਼ ਗਰਗ, ਜਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਐਸਐਮਓ ਡਾ. ਸੋਨੂ ਪਾਲ, ਪ੍ਰਧਾਨ ਵਿਜੇ ਧੀਰ, ਡਾਕਟਰ ਅਭਿਸ਼ੇਕ, ਐਮਈ ਆਈਓ ਸ਼੍ਰੀ ਗੁਰਦੀਪ ਸਿੰਘ, ਡਿਪਟੀ ਐਮਈ ਆਈਓ ਅਸੀਮ ਸ਼ਰਮਾ, ਓਲਡ ਤਹਿਸੀਲ ਕਰਤਾਰਪੁਰ ਵਿਖੇ ਐਮਐਲਏ ਬਲਕਾਰ ਸਿੰਘ, ਐਸਐਮਓ ਕਮਲਜੀਤ ਕੌਰ, ਮਲਕੋ ਤਰਾੜ ਨਕੋਦਰ ਰੋਡ,- ਮੈਡਮ ਹਰਪ੍ਰੀਤ ਕੌਰ, ਮੁਹੱਲਾ ਗਾਂਓਂ ਸੁਵਿਧਾ ਕੇਂਦਰ ਨਕੋਦਰ- ਐਮਐਲਏ ਇੰਦਰਜੀਤ ਕੌਰ,ਐਸਡੀਐਮ ਸਭੀ ਮਲਹੋਤਰਾ , ਨੰਗਲ ਸ਼ਾਮਾ ਵਿਖੇ ਪਵਨ ਕੁਮਾਰ ਟੀਨੂ ਅਤੇ ਨਿਤਿਨ ਕੋਹਲੀ , ਰਾਮਗੜੀਆ ਮੁਹੱਲਾ- ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ, ਰਹਿਮਾਨਪੁਰਾ- ਰਾਜਵਿੰਦਰ ਕੌਰ ਥਿਆੜਾ, ਸੇਵਾ ਕੇਂਦਰ ਫਿਲੌਰ – ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਅਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਸਾਬੋਵਾਲ _ ਰਾਜਵਿੰਦਰ ਕੌਰ ਥਿਆੜਾ, 9 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ।

ਸ੍ਰੀ ਅਤੁੱਲ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ, ਆਮ ਆਦਮੀ ਕਲੀਨਿਕਾਂ ਖੁਲਣ ਨਾਲ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਸਰਕਾਰ ਦਾ ਉਦੇਸ਼ ਪੈਸੇ ਕਮਾਉਣਾ ਨਹੀਂ ਸਗੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਹੈ।

ਏਡੀਸੀ ਸ੍ਰੀ ਜਸਵੀਰ ਸਿੰਘ ਨੇ ਕਿਹਾ ਕਿ ਨਵੇਂ ਖੁਲ ਰਹੇ ਆਮ ਆਦਮੀ ਕਲੀਨਿਕਾਂ ਪ੍ਰਤੀ ਲੋਕਾਂ ਵੱਲੋਂ ਵੀ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਘਰ ਦੇ ਨੇੜੇ ਹੀ ਸਿਹਤ ਸੇਵਾਵਾਂ ਮਿਲਣ ਦਾ ਲਾਹਾ ਲੈ ਰਹੇ ਹਨ। ਜਿਲ੍ਹੇ ਭਰ ਵਿੱਚ 9 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਹੁਣ ਜਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 75 ਹੋ ਗਈ ਹੈ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜਾਂ ਨੂੰ 107 ਤਰ੍ਹਾਂ ਦੀਆਂ ਦਵਾਈਆਂ ਬਿਨਾ ਕਿਸੇ ਖਰਚ ਦੇ ਮਿਲ ਰਹੀਆਂ ਹਨ, ਇਸਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ ‘ਤੇ ਮੁਫਤ ਸਕੈਨਿੰਗ ਅਤੇ ਓਪੀਡੀ ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਡਾ. ਰਾਜੇਸ਼ ਗਰਗ ਵੱਲੋਂ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਮਿਲ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ।

More Stories
ਭਾਜਪਾ ਜ਼ਿਲ੍ਹਾ ਜਲੰਧਰ ਦੀ ਮੰਡਲ ਪ੍ਰਧਾਨਾਂ ਤੇ ਪ੍ਰਬੰਧਕਾਂ ਦੀ ਮੀਟਿੰਗ ਸੰਪੰਨ ਸੰਗਠਨਾਤਮਕ ਗਤੀਵਿਧੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਚਾਰ ‘ਤੇ ਜ਼ੋਰ: ਸੁਸ਼ੀਲ ਸ਼ਰਮਾ
ਕੋਹਲੀ ਦੀ ਕੁਰਸੀ ਹਿਲੇਗੀ? ਅਰੋੜਾ ਨੂੰ ਸੁਰੱਖਿਆ ਨਾਲ ਬਣੀ ਨਵੀਂ ਕਹਾਣੀ,ਸੈਂਟਰਲ ਹਲਕੇ ’ਚ ਤੂਫ਼ਾਨ! ਅਰੋੜਾ ਦੀ ਵਾਪਸੀ ਨਾਲ ਵੱਡੇ ਚਿਹਰੇ ਟੈਂਸ਼ਨ ’ਚ
ਨਸ਼ਾ ਤਸਕਰ ‘ਤੇ ਵੱਡੀ ਕਾਰਵਾਈ: ਜਲੰਧਰ ‘ਚ ਨਜਾਇਜ਼ ਉਸਾਰੀ ਢਾਹੀ, ਪੁਲਿਸ ਦੀ Zero Tolerance ਨੀਤੀ ਜਾਰੀ