May 7, 2026

ਜਲੰਧਰ ‘ਚ ਗੈਂਗ ਵੱਲੋਂ ਹਮਲਾ: ਪੁਲਿਸ ਨੇ ਮੁੱਖ ਦੋਸ਼ੀ ਗ੍ਰਿਫਤਾਰ ਕਰਕੇ ਰਿਵਾਲਵਰ ਸਮੇਤ ਕਾਰਤੂਸ ਬਰਾਮਦ ਕੀਤੇ

ਜਲੰਧਰ ਸੱਤਿਆ ਸਵੇਰਾ ਬਿਊਰੋ: ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ Smt. DHANPREET KAUR, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ Sh. MANPREET SINGH DHILLON, PPS, ਡੀ ਸੀ ਪੀ investigation Sh. JAYANT PURI IPS ਏ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, , Smt. AKARSHI JAIN, IPS, ਏਡੀਸੀਪੀ-1, ਜਲੰਧਰ, Sh. ASHOK MEENA, IPS, ਏ ਸੀ ਪੀ ਨੌਰਥ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਮਿਲ ਰਹੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਵ ਕਮਿਸ਼ਨਰੇਟ ਜਲੰਧਰ ਅਤੇ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀ ਟੀਮ ਵੱਲੋਂ ਮਿਤੀ 30.03.2026 ਨੂੰ ਲੜਾਈ ਝਗੜਾ ਕਰਨ ਵਾਲੇ ਖਤਰਨਾਕ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਮਿਤੀ 26.03.2026 ਨੂੰ ਏ.ਐਸ.ਆਈ ਸਾਹਿਬ ਸਿੰਘ, ਥਾਣਾ ਡਵੀਜ਼ਨ ਨੰਬਰ 1 ਜਲੰਧਰ ਵੱਲੋਂ ਨੀਰਜ ਉਰਫ ਕਾਲੀ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰਬਰ 74 ਗਲੀ ਨੰਬਰ 02 ਆਰੀਆ ਨਗਰ ਜਲੰਧਰ ਦੇ ਬਿਆਨਾ ਪਰ ਮੁਕਦਮਾ ਦਰਜ ਰਜਿਸਟਰ ਹੋਇਆ ਕਿ ਮਿਤੀ 26.03.2026 ਨੂੰ ਵਕਤ ਕਰੀਬ 9.00 ਪੀ.ਐਮ ਦਾ ਹੋਵੇਗਾ ਕਿ ਉਹ ਆਪਣੇ ਦੋਸਤਾਂ ਦੀਪਕ ਅਤੇ ਅਕਸ਼ੈ ਵਾਸੀਆਨ ਅਮਰ ਨਗਰ ਨਾਲ ਕੰਮ ਦੇ ਸਬੰਧ ਵਿੱਚ ਜਾ ਰਹੇ ਸੀ ਤਾਂ ਨਹਿਰ ਪਟਰੀ ਟਾਇਲਾਂ ਵਾਲੇ ਗੁਦਾਮ ਲਾਗੇ ਮੋਟਰਸਾਈਕਲ ਪਰ ਇੱਕ ਸੰਧੂ ਤੇ ਸੁੱਖਾ ਨਾਮ ਦਾ ਲੜਕਾ ਵਾਸੀਆਨ ਰਾਜ ਨਗਰ ਤੇ ਇਹਨਾਂ ਨਾਲ ਚੁਟਕੀ ਵਾਸੀ ਗੋਪਾਲ ਨਗਰ ਤੇ ਇੱਕ ਹੋਰ ਲੜਕਾ ਮੇਮਨਾ ਵਾਸੀ ਗਾਂਧੀ ਕੈਂਪ ਜਲੰਧਰ ਤੇ ਜੈਰੀ ਵਾਸੀ ਮਧੂਬਨ ਕਲੋਨੀ ਵਾਸੀਆ ਜਲੰਧਰ ਵੱਲੋਂ ਆਪਣੇ ਆਪਣੇ ਦਸਤੀ ਹਥਿਆਰਾ ਉਹਨਾਂ ਉਪਰ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜਖਮੀ ਕੀਤਾ ਅਤੇ ਸੰਧੂ ਵਾਸੀ ਰਾਜ ਨਗਰ ਨੇ ਆਪਣੇ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ। ਜਿਸ ਤੇ ਮੁਕਦਮਾ ਨੰਬਰ 95 ਮਿਤੀ 27.03.2026 ਅਧ 109, 126(2), 115(2), 118(1), 351(3), 191(3), 190 ਬੀ ਐਨ ਐਸ, 25-54-59 ਆਮ ਐਕਟ ਥਾਣਾ ਡਿਵੀਜ਼ਨ ਨੰਬਰ 1 ਰਜਿਸਟਰ ਕੀਤਾ ਗਿਆ ਅਤੇ ਫੌਰੀ ਤੌਰ ਤੇ ਐਕਸ਼ਨ ਕਰਦੇ ਹੋਏ ਉਕਤ ਮੁਕਦਮੇ ਵਿੱਚ ਹੇਠ ਲਿਖੇ ਦੋਸ਼ੀਆਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਰਿਵਾਲਵਰ 32 ਬੱਚ ਅਤੇ 3 ਜਿੰਦਾ ਕਾਰਤੂਸ ਬ੍ਰਾਮਦ ਕਰ ਲਿਆ ਗਿਆ ਹੈ। ਦੋਸ਼ੀਆ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਵਾਰਦਾਤ ਵਿੱਚ ਵਰਤੇ ਗਏ ਹੋਰ ਹਥਿਆਰ ਅਤੇ ਵਹੀਕਲਾਂ ਬਾਰੇ ਪੁਛਗਿੱਛ ਅਤੇ ਬ੍ਰਾਮਦਗੀ ਕੀਤੀ ਜਾਵੇਗੀ।

About The Author

You may have missed