May 7, 2026

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ

ਜਲੰਧਰ ਸੱਤਿਆ ਸਵੇਰਾ ਬਿਊਰੋ: ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ Smt. DHANPREET KAUR, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ Sh. MANPREET SINGH DHILLON, PPS, ਡੀ ਸੀ ਪੀ investigation Sh. JAYANT PURI IPS ਏ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ, , Smt. AKARSHI JAIN, IPS, ਏਡੀਸੀਪੀ-1, ਜਲੰਧਰ, Sh. ASHOK MEENA, IPS, ਏ ਸੀ ਪੀ ਨੌਰਥ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਮਿਲ

ਰਹੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਕਰਾਇਮ ਬ੍ਰਾਂਚ ਅਤੇ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੀਆ ਟੀਮਾਂ ਵੱਲੋਂ ਮਿਤੀ 30.03.2026 ਨੂੰ 2 ਐਕਟਿਵਾ ਅਤੇ ਇੱਕ ਮੋਟਰਸਾਈਕਲ ਤੇ ਆਏ 5 ਨੌਜਵਾਨਾ ਵੱਲੋਂ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੇ ਏਰੀਏ ਵਿੱਚ ਲਗਾਤਾਰ ਆਪਣੇ ਮਾਰੂ ਹਥਿਆਰਾਂ ਨਾਲ ਹਮਲੇ ਕਰਕੇ ਲੋਕਾਂ ਪਾਸੋਂ ਲੁੱਟਾਂ ਖੋਹਾਂ ਕੀਤੀਆ ਗਈਆ ਜਿਹਨਾਂ ਦੋਸ਼ੀਆ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਮੋਬਾਇਲ ਫੋਨ, ਮੋਟਰਸਾਈਕਲ, ਸਕੂਟਰ ਐਕਟਿਵਾ ਅਤੇ ਕੈਸ਼ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਮਿਤੀ 28.03.2026 ਨੂੰ ਐਸ.ਆਈ ਵਰਿੰਦਰ ਸਿੰਘ 3622, ਥਾਣਾ ਡਵੀਜ਼ਨ ਨੰਬਰ 1 ਜਲੰਧਰ ਵੱਲੋਂ ਮੁੱਦਈ ਮੁੱਕਦਮਾ ਅਨਿਲ ਕੁਮਾਰ ਪੁੱਤਰ ਮਹਾਰਾਜ ਸ਼ਾਹ ਵਾਸੀ ਬੋਹੜ ਮੁੱਹਲਾ ਨਾਗਰਾ ਰੋਡ ਜਲੰਧਰ ਦੇ ਬਿਆਨਾ ਮੁੱਕਦਮਾ ਦਰਜ ਰਜਿਸਟਰ ਹੋਇਆ ਕਿ ਮਿਤੀ 28.03.2026 ਨੂੰ ਵਕਤ ਕਰੀਬ 3/50 ਏ.ਐਮ ਦਾ ਹੋਵੇਗਾ ਕਿ ਉਹ ਆਪਣੇ ਮੋਟਰਸਾਈਕਲ ਪਰ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਨਾਗਰਾ ਰੋਡ ਨਜ਼ਦੀਕ 2 ਐਕਟਿਵਾ ਤੇ ਇੱਕ ਮੋਟਰਸਾਈਕਲ ਪਰ 05 ਨੌਜਵਾਨ ਆਪਣੇ ਤਿੱਖੇ ਹਥਿਆਰਾਂ ਨਾਲ ਆਏ ਤੇ ਉਸ ਨੂੰ ਰੋਕ ਲਿਆ ਤੇ ਉਸ ਪਾਸੋਂ ਮੋਬਾਇਲ ਫੋਨ ਮਾਰਕਾ ਵੀਵੇ ਤੇ 2000/- ਰੁਪਏ ਭਾਰਤੀ ਕਰੰਸੀ ਨੋਟ ਖੋਹ ਕੇ ਮੌਕਾ ਤੋਂ ਫਰਾਰ ਹੋ ਗਏ ਜਿਸ ਮੁੱਕਦਮਾ ਨੰਬਰ 98 ਮਿਤੀ 28.03.2026 ਅ:ਧ 310(2) ਬੀ.ਐਨ.ਐਸ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਤੇ ਇਹਨਾਂ ਹੀ ਦੋਸ਼ੀਆਨ ਵੱਲੋਂ ਉਸੇ ਵਕਤ ਹੀ ਇੱਕ ਹੋਰ ਮੋਟਰਸਾਈਕਲ ਚਾਲਕ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 53 ਗਲੀ ਨੰਬਰ 06 ਸ਼ਿਵ ਨਗਰ ਨਾਗਰਾ ਜਲੰਧਰ ਉਪਰ ਵੀ ਹਮਲਾ ਕਰਕੇ ਉਸਨੂੰ ਜਖਮੀ ਕੀਤਾ ਤੇ ਉਸਦਾ ਮੋਬਾਇਲ ਅਤੇ ਮੋਟਰਸਾਈਕਲ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੇ ਮੁਕੱਦਮਾ ਨੰਬਰ 99 ਮਿਤੀ 29.03.2026 ਅ/ਧ 109, 304(2), 62, 191(3), 190 ਬੀ ਐਨ ਐਸ, 25-54-59 ਆਰਮਜ਼ ਐਕਟ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਜਿਸ ਤੇ ਉਕਤ ਦੋਵਾਂ ਮੁੱਕਦਮਿਆ ਦੇ ਹੇਠ ਲਿਖੇ ਦੋਸ਼ੀਆਨ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਜਿਹਨਾਂ ਪਾਸੋਂ ਪੁੱਛਗਿੱਛ ਜਾਰੀ ਹੈ:-

About The Author

You may have missed