October 9, 2026

CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਗੋਲੀਬਾਰੀ ਦੀ ਘਟਨਾਂ ਵਿੱਚ ਫਰਾਰ ਚੱਲ ਰਹੇ ਦੋਸ਼ੀ (ਜੋਗਾ ਫੋਲੜੀਵਾਲ, ਸੋਨੂੰ ਖੇਤਰੀ ਗੈਂਗ ਦੇ ਮੈਂਬਰ) ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ

ਜਲੰਧਰ / ਵਰਿੰਦਰ ਸ਼ਰਮਾ :

ਸ੍ਰੀਮਤੀ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ. ਸ੍ਰੀ ਮਨਪ੍ਰੀਤ ਸਿੰਘ ਢਿੱਲੋਂ DCP Investigation, ਸ਼੍ਰੀ ਜਯੰਤ ਪੂਰੀ ADCP Investigation, ਸ਼੍ਰੀ  ਅਰਸ਼ਬੀਰ ਸਿੰਘ ACP Detective ਅਤੇ ਹੋਰ ਅਫਸਰਾਂ ਦੀਆਂ ਹਦਾਇਤਾਂ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵੱਲੋਂ ਥਾਣਾ ਸਦਰ ਦੇ ਮੁਕੱਦਮਾ ਨੰਬਰ 32 ਮਿਤੀ 22.03.2026 ਅ /ਧ 221,132,109 BNS, 25(1)B-54-59 Arms Act ਵਿੱਚ ਫਰਾਰ ਚੱਲ ਰਹੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮਿਤੀ 22.03.2026 ਨੂੰ ਜੋਗਾ ਫੋਲੜੀਵਾਲ, ਸੋਨੂੰ ਖੇਤਰੀ ਗੈਂਗ ਦੇ ਇੱਕ ਮੈਂਬਰ ਕੁਲਵੰਤ ਸਿੰਘ ਉਰਫ ਗੋਪਾ ਨੂੰ 02 ਪਿਸਟਲਾਂ ਤੇ 04 ਰੋਂਦਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਦੀ ਲੜੀ ਵਿੱਚ ਕੁਲਵੰਤ ਸਿੰਘ ਉਰਫ ਗੋਪਾ ਬੈਕਵਰਡ ਲਿੰਕ ਖੰਗਾਲਣ ਤੇ ਦੋਸ਼ੀ ਜਤਿੰਦਰ ਸਿੰਘ ਨੰਦੂ ਉਰਫ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 28.03.2026 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਅੱਗੇ ਦੱਸਿਆ ਕਿ, ਮਿਤੀ 22.03.2026 ਨੂੰ ਦੋਸ਼ੀ ਕੁਲਵੰਤ ਸਿੰਘ ਉਰਫ ਗੋਪਾ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਅਟੱਲ ਮਜਾਰਾ ਥਾਣਾ ਪੋਜੇਵਾਲ ਜਿਲ੍ਹਾ ਨਵਾਂ ਸ਼ਹਿਰ ਵੱਲੋਂ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਸੀ, ਬਚਾਅ ਕਰਦੇ ਹੋਏ CIA STAFF ਦੀ ਪੁਲਿਸ ਟੀਮ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਤੇ ਇਸ ਮੁਕਾਬਲੇ ਵਿੱਚ ਕੁਲਵੰਤ ਸਿੰਘ ਗੋਪਾ ਦੀ ਖੱਬੀ ਲੱਤ ਵਿੱਚ ਇੱਕ ਗੋਲੀ ਲੱਗ ਗਈ ਸੀ। ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨ ਸਬੰਧੀ ਥਾਣਾ ਸਦਰ ਜਲੰਧਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿੱਚ ਹੋਰ ਵੀ ਮੁਕੱਦਮੇ ਇਸ ਦੇ ਖਿਲਾਫ ਦਰਜ ਹਨ ਤੇ ਵੱਖ-ਵੱਖ ਮੁਕੱਦਮਿਆਂ ਵਿੱਚ ਮਾਣਯੋਗ ਅਦਾਲਤਾਂ ਵੱਲੋਂ ਭਗੜਾ ਹੈ ਤੇ ਇਹ ਵਿਦੇਸ਼ ਵਿੱਚ ਬੈਠੇ ਜੱਗਾ ਫੋਲੜੀਵਾਲ ਅਤੇ ਸੋਨੂੰ ਖੱਤਰੀ ਗੈਂਗ ਨਾਲ ਸੰਬੰਧ ਰੱਖਦਾ ਹੈ ਤੇ ਫੋਨਾਂ ਰਾਹੀਂ ਰਾਬਤਾ ਕਾਇਮ ਕਰਕੇ ਫਿਰੋਤੀਆਂ ਲੈਂਦਾ ਹੈ।

ਮੁਕੱਦਮਾ ਹਜਾ ਵਿੱਚ ਫਰਾਰ ਚੱਲ ਰਹੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ CIA STAFF ਦੀ ਟੀਮ ਵੱਲੋ ਲਗਾਤਾਰ ਯੋਗ ਉਪਰਾਲੇ ਕੀਤੇ ਜਾ ਰਹੇ ਸਨ ਤੇ ਮਿਤੀ 28.03.2026 ਨੂੰ ਖੂਫੀਆ ਅਤੇ ਹੋਰ ਟੈਕਨੀਕਲ ਸੋਰਸਾਂ ਦੇ ਅਧਾਰ ਪਰ ਮੁਕੱਦਮਾ ਵਿੱਚ ਦੋਸ਼ੀ ਕੁਲਵੰਤ ਸਿੰਘ ਉਰਫ ਗੋਪਾ ਦੇ ਬੈਕਵਰਡ ਲਿੰਕ ਖੰਗਾਲਣ ਤੇ ਦੋਸ਼ੀ ਜਤਿੰਦਰ ਸਿੰਘ ਉਰਫ ਨੰਦੂ ਉਰਫ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਬਾਰੇ ਸੁਰਾਗ ਲਗਾ ਕੇ CIA STAFF ਜਲੰਧਰ ਵੱਲੋ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਉਰਫ ਨੰਦੂ ਉਰਫ ਅਮਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਤੀ 12.01.2026 ਨੂੰ ਜੋਗਾ ਫੋਲੜੀਵਾਲ ਦੇ ਕਹਿਣ ਪਰ ਫਗਵਾੜਾ ਵਿਖੇ ਸੁਧੀਰ ਸਵੀਟ ਸ਼ੋਪ ਪਰ ਗੋਲੀਆਂ ਚਲਾਈਆਂ ਸਨ, ਤੇ ਇਸ ਸੰਬੰਧੀ ਫਗਵਾੜਾ ਪੁਲਿਸ ਵੱਲੋਂ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਫਰਾਰ ਚੱਲ ਰਹੇ ਹਨ।

About The Author

You may have missed

कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की  शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया  जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू  रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़  विकासपुरी सहित शहर के अनेक इलाकों में सफाई व्यवस्था चरमरा चुकी है- केडी भंडारी  जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल  निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा  सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी