
ਜਲੰਧਰ ਦੇ ਜਨਰਲ ਬੱਸ ਸਟੈਂਡ ਤੋਂ ਬਿਨਾਂ ਇੰਸ਼ੋਰਨਸ ਪੇਪਰਾਂ ਦੇ ਮਿਲੀਭੁਗਤ ਨਾਲ ਚੱਲ ਰਹੀਆਂ ਲੋਕਲ ਮਿੰਨੀ ਬੱਸਾਂ, ਸਵਾਰੀਆਂ ਦੀ ਜਿੰਦਗੀ ਦਾ ਸ਼ਰੇਆਮ ਖਿਲਵਾੜ੍ਹ, ਕੌਣ ਜੁੰਮੇਵਾਰ?
ਜਲੰਧਰ/26 ਅਪ੍ਰੈਲ (ਵਰਿੰਦਰ ਸ਼ਰਮਾ,ਦਿਲਬਾਗ਼ ਸੱਲ੍ਹਣ)-: ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਦੀ ਸਹੂਲਤਾਂ ਲਈ ਬੀਤੇ ਲੰਬੇ ਸਮੇ ਤੋਂ ਲੋਕਲ ਬੱਸ / ਮਿੰਨੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਪਰ ਕੁਝ ਕੁ ਨਿੱਜੀ ਮਿੰਨੀ ਅਤੇ ਵੱਡੀ ਬੱਸ ਚਾਲਕਾਂ ਵਲੋਂ ਜਲੰਧਰ ਜਰਨਲ ਬੱਸ ਸਟੈਂਡ ਤੋਂ ਬਿਨਾਂ ਬੱਸ ਇੰਸੁਰੈਂਸ ਦੇ ਕਾਨੂੰਨ ਦੀਆ ਧਜੀਆਂ ਉਡਾਉਂਦੇ ਹੋਏ ਸ਼ਰੇਆਮ ਆਪਣੀਆਂ ਬੱਸਾਂ ਵੱਖ ਵੱਖ ਰੂਟ ਪਰਮਿਟ ਤੇ ਚਲਾ ਕੇ ਸ਼ਹਿਰੀ ਤੇ ਪੇਂਡੂ ਆਮ ਲੋਕਾਂ ਦੀਆ ਜਿੰਦਗੀਆਂ ਨਾਲ ਖਿਲਵਾੜ੍ਹ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲਗਾ ਹੈ ਬੀਤੇ ਦਿਨੀ ਪੰਜਾਬ ਰੋਡਵੇਜ ਦੇ ਜਰਨਲ ਮੈਨੇਜਰ ਮਨਿਦਰ ਸਿੰਘ ਵਲੋਂ ਇਨਾ ਲੋਕਲ ਬੱਸਾਂ ਦੇ ਪੇਪਰਾਂ ਦੀ ਚੈਕਿੰਗ ਕਰਵਾਈ ਗਈ ਤਾ ਅਨੇਕਾਂ ਉਹ ਸਾਰੇ ਗਲਤ ਪਾਏ ਗਏ ਸਨ ਜੋ ਕਿ ਫੇਕ ਇਨਸੁਰੇਂਸ ਹੋਈ ਸੀ। ਜਿਸ ਕਾਰਨ ਰੋਡਵੇਜ ਅਧਿਕਾਰੀਆਂ ਵਲੋਂ ਇਨਾ ਲੋਕਲ ਮਿੰਨੀ ਬੱਸਾਂ ਨੂੰ ਬੱਸ ਸਟੈਂਡ ਦੇ ਕਾਉੰਟਰਾਂ ਤੇ ਲਗਾ ਕੇ ਸਵਾਰੀ ਭਰਨ ਤੋਂ ਰੋਕ ਦਿਤਾ ਗਿਆ ਸੀ। ਜਦ ਅਸੀਂ ਇਸ ਬਾਰੇ ਰੋਡਵੇਜ਼ ਦੇ ਜੀਐਮ ਨਾਲ ਇਹ ਗੱਲ ਕੀਤੀ ਤਾਂ ਉਹਨਾਂ ਸਾਨੂੰ ਦੱਸਿਆ ਕਿ ਮਿੰਨੀ ਬੱਸ ਓਪਰੇਟਰਸ ਐਸੋਸੀਏਸ਼ਨ (ਰਜਿ) ਜਲੰਧਰ ਨੇ ਆਪਣੇ ਲੈਟਰ ਹੈਡ ਤੇ ਮਿਤੀ 11-03-2024 ਨੂੰ ਲਿਖਤੀ ਰੂਪ ਵਿੱਚ ਦਿੱਤਾ ਕਿ ਉਹ ਮਿਤੀ 15-04-2024 ਤੱਕ ਇਹਨਾਂ ਮਿੰਨੀ ਬੱਸਾਂ ਦੇ ਦਸਤਾਵੇਜ਼ ਮੁਕੰਮਲ ਕਰ ਲੈਣਗੇ ।
ਪਰ ਇੱਕ ਮਹੀਨੇ ਤੋਂ ਬਾਅਦ ਵੀ ਬੱਸ ਆਪਰੇਟਰਾਂ ਵੱਲੋਂ ਕਿਸੇ ਤਰ੍ਹਾਂ ਦੇ ਪੇਪਰ ਨਹੀਂ ਦਿਖਾਏ ਗਏ,ਜਿਸ ਦੀ ਜਾਣਕਾਰੀ ਓਹਨਾਂ ਵਲੋਂ ਜਲੰਧਰ ਦੇ ਆਰਟੀਓ ਨੂੰ ਇੱਕ ਲਿਖਿਤ ਰੂਪ ਵਿੱਚ ਲੈਟਰ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਜਲੰਧਰ ਦੇ ਆਰ ਟੀ ਓ ਨੂੰ ਇਹ ਕਿਹਾ ਹੈ ਕਿ ਬੱਸ ਸਟੈਂਡ ਜਲੰਧਰ ਤੋ ਵੱਖ-ਵੱਖ ਰੂਟਾਂ ਤੇ ਚੱਲ ਰਹੀਆਂ ਮਿੰਨੀ ਬੱਸਾਂ ਦੇ ਦਸਤਾਵੇਜ਼ ਮਿਤੀ 22-04-2024 ਤੱਕ ਵੀ ਮੁਕੰਮਲ ਨਹੀ ਕੀਤੇ ਗਏ ਹਨ। ਦਸਤਾਵੇਜ਼ ਮੁਕੰਮਲ ਨਾ ਹੋਣ ਕਾਰਨ ਨਿਯਮਾਂ ਅਨੁਸਾਰ ਇਹ ਬੱਸਾਂ ਰੂਟ ਤੇ ਨਹੀ ਚਲਾਈਆਂ ਜਾ ਸਕਦੀਆਂ। ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਮਿੰਨੀ ਬੱਸਾਂ ਦੀ ਚੈਕਿੰਗ ਕਰਵਾਈ ਜਾਵੇ ਅਤੇ ਇਹਨਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਜੀ।
ਮੈਂ ਕਾਰਵਾਈ ਦੌਰਾਨ ਜਦੋਂ ਚੈਕਿੰਗ ਕੀਤੀ ਤਾਂ ਮੈਂ ਪਾਇਆ ਕੀ ਇਹਨਾਂ ਦੇ ਕਾਗਜ ਠੀਕ ਨਹੀਂ ਹਨ ਤੇ ਉਹਨਾਂ ਦੀ ਪੂਰੀ ਡਿਟੇਲ ਮੈਂ ਤੁਹਾਨੂੰ ਭੇਜ ਰਿਹਾ ਹਾਂ ਹੁਣ ਤੁਸੀਂ ਮੈਨੂੰ ਇਹ ਪਤਾ ਕਰਨਾ ਕਿ ਦੱਸਣਾ ਹੈ ਕਿ ਇਹ ਕਾਗਜ ਠੀਕ ਹਨ ਕਿ ਗਲਤ ਤਾਂ ਜੋ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾ ਸਕੇ
ਇਸ ਤਹਿਤ ਰੋਡਵੇਜ ਅਧਿਕਾਰੀ ਨੂੰ ਕੁਝ ਸਿਆਸੀ ਲੋਕਾਂ ਨੇ ਫੋਨ ਕਰਨੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਸਮੇ ਉਕਤ ਰੋਡਵੇਜ ਅਧਿਕਰੀ ਵਲੋਂ ਵੀ ਸਿਆਸੀ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਨ੍ਹਾਂ ਲੋਕਲ ਬੱਸਾਂ ਦੇ ਪੇਪਰ ਤੇ ਇੰਸੁਰੇਂਸ ਗਲਤ ਹਨ ਇਸ ਲਈ ਇਨ੍ਹਾਂ ਬੱਸਾਂ ਨੂੰ ਬੱਸ ਅੱਡੇ ਦੇ ਅੰਦਰੋਂ ਸਵਾਰੀ ਭਰਨ ਦੀ ਇਜਾਜਤ ਨਹੀਂ ਦਿਤੀ ਜਾ ਸਕਦੀ ਅਤੇ ਉਕਤ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮਿੰਨੀ ਬੱਸਾਂ ਦੇ ਸਾਰੇ ਪੇਪਰਾਂ ਦੀ ਚੈਕਿੰਗ ਕਰਨ ਲਈ ਪੱਤਰ ਲਿਖਿਆ ਗਿਆ ਹੈ ।
ਜੀਐਮ ਵੱਲੋਂ ਲਿਖਿਤ ਰੂਪ ਵਿੱਚ ਜਲੰਧਰ ਦੇ ਆਰਟੀਓ ਨੂੰ ਇਹ ਇਤਲਾਹ ਦੇ ਦਿੱਤੀ ਗਈ ਹੈ ਕਿ ਉਹ ਇਸ ਗੱਲ ਦੀ ਚੈਕਿੰਗ ਕਰਨ , ਹੁਣ ਦੇਖਣਾ ਇਹ ਹੈ ਕਿ ਜਲੰਧਰ ਦੇ ਆਰਟੀਓ ਵੱਲੋਂ ਕੀ ਇਹਨਾਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇਗੀ ?ਜੇ ਕੀਤੀ ਜਾਵੇਗੀ ਤੇ ਕਦੋਂ ਕੀਤੀ ਜਾਵੇਗੀ? ਜੇ ਕੀਤੀ ਜਾਵੇਗੀ ਤੇ ਕੀ ਉਹ ਗੱਡੀਆਂ ਨੂੰ ਉਥੋਂ ਸਵਾਰੀ ਭਰਨ ਲਈ ਰੋਕਿਆ ਜਾਵੇਗਾ? ਜੇਕਰ ਰੋਕਿਆ ਜਾਵੇਗਾ ਤਾਂ ਉਹਨਾਂ ਉੱਤੇ ਕੋਈ ਬਣਦੀ ਕਾਰਵਾਈ ਕੀਤੀ ਜਾਵੇਗੀ? ਕਿਉਂਕਿ ਇਹ ਸਰਾਸਰ ਲੋਕਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ, ਕੀ ਜਨਤਾ ਦੀਆਂ ਜਾਨਾਂ ਇਨੀਆਂ ਸਸਤੀਆਂ ਹਨ ਕਿ ਇੱਕ ਸਰਕਾਰੀ ਅਫਸਰ ਆਪਣੀ ਕੁਰਸੀ ਤੋਂ ਉੱਠ ਕੇ ਇਸ ਦੀ ਚੈਕਿੰਗ ਵੀ ਨਹੀਂ ਕਰ ਸਕਦਾ? ਕਿਉਂਕਿ ਬੱਸਾਂ ਉਸੇ ਤਰ੍ਹਾਂ ਹੀ ਬੱਸ ਅੱਡੇ ਤੋ ਭਰੀਆਂ ਜਾ ਰਹੀਆਂ ਹਨ
ਹੁਣ ਸਵਾਲ ਇਹ ਹੈ ਕਿ ਜਲੰਧਰ ਦੇ ਆਰਟੀਓ ਵੱਲੋਂ ਰੋਡਵੇਜ਼ ਦੇ ਜੀਐਮ ਨੂੰ ਚੈਕਿੰਗ ਤੋਂ ਬਾਅਦ ਲਿਖਿਤ ਰੂਪ ਵਿੱਚ ਆਖ਼ਿਰ ਕਿ ਕਿਹਾ ਜਾਂਦਾ ਹੈ? ਜੇਕਰ ਉਹ ਚੈਕਿੰਗ ਕਰਦੇ ਹਨ ਤੇ ਉਸ ਦੌਰਾਨ ਬੱਸਾਂ ਦੇ ਵਿੱਚ ਜਿਵੇਂ ਕਿ ਰੂਟ ਪਰਮਿਟ ਇਨਸ਼ੋਰੈਂਸ ਆਰਸੀ ਆਦਿ ਪੇਪਰ ਗਲਤ ਪਾਏ ਜਾਂਦੇ ਹਨ ਤਾਂ ਕੀ ਉਹ ਮੌਕੇ ਤੇ ਹੀ ਉਹ ਬੱਸਾਂ ਨੂੰ ਜਬਤ ਕਰਾਣਗੇ? ਦੇਖਦੇ ਹਾਂ ਇਹ ਕਾਰਵਾਈ ਕਿੱਡੀ ਕੁ ਜਲਦੀ ਹੁੰਦੀ ਹੈ ,ਜੇ ਗੱਲ ਕਰਦੇ ਹਾਂ ਰੱਬ ਨਾ ਕਰ ਕਿਸੇ ਵੀ ਬੱਸ ਦੀ ਸੜਕ ਤੇ ਕੋਈ ਦੂਰਘਟਨਾ ਵਾਪਰ ਜਾਂਦੀ ਹੈ ਜਿਸ ਕੋਲ ਕੋਈ ਇੰਸ਼ੋਰਨਸ ਪੇਪਰ ਨਹੀਂ ਹੈ ਪਰ ਉਹ ਬੱਸ ਜਲੰਧਰ ਦੇ ਜਨਰਲ ਬੱਸ ਸਟੈਂਡ ਤੋਂ ਅੱਡਾ ਪਰਚੀ ਲੈ ਕੇ ਜਾਂਦੀ ਹੈ ਅਤੇ ਉਸ ਦੇ ਐਕਸੀਡੈਂਟ ਕਲੇਮ ਲਈ ਕਿਹੜੇ ਕਿਹੜੇ ਸਰਕਾਰੀ ਅਫਸਰ ਜਿੰਮੇਵਾਰ ਹੋਣਗੇ?
ਇਸ ਬਾਰੇ ਜਦੋਂ ਫੋਨ ਦੇ ਮਾਧਿਅਮ ਨਾਲ ਆਰ ਟੀ ਓ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ