July 26, 2024

ਕਰਜ਼ੇ ‘ਤੇ ਚੱਲ ਰਹੀ ਮਾਨ ਸਰਕਾਰ ਨੇ ਪੰਜਾਬ ਦਾ ਕੀਤਾ ਬੇੜਾ ਗਰਕ, ਸਿਰਫ 2 ਸਾਲਾਂ ‘ਚ ਹੀ ਪੰਜਾਬ ਸਿਰ ਚਾੜ੍ਹਤਾ 60 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ-ਅਜੈਵੀਰ ਸਿੰਘ ਲਾਲਪੁਰਾ।
ਜ਼ਿਲ੍ਹਾ ਰੂਪਨਗਰ ਸਮੇਤ ਪੂਰੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਭੰਮਕੜ ਜਿੰਨੀ ਛੇਤੀ ਉੱਠੇ ਸੀ, ਉੱਨੀ ਛੇਤੀ ਹੀ ਵਿਛ ਗਏ-ਲਾਲਪੁਰਾ।
ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਹੀ ਕਰਜ਼ਾ ਲੈਣ ਵਾਲੀ ‘ਆਪ’ ਪਾਰਟੀ ਕਿਸ ਮੂੰਹੋਂ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗ ਰਹੀ ਹੈ ?
ਰੂਪਨਗਰ, 3 ਮਈ (ਸਮਰਦੀਪ ਸਿੰਘ)
ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦਾ ਸੁਫਨਾ ਵਿਖਾ ਕੇ ਬੇਵਕੂਫ ਬਣਾਇਆ ਹੈ, ਇਸ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਨੇ ਪੰਜਾਬ ਦਾ ਬੇੜਾਗ਼ਰਕ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਕਿਉਂਕਿ ਕੇਵਲ ਦੋ ਸਾਲਾਂ ਦੇ ਕਾਰਜਕਾਲ ਵਿਚ ਹੀ ‘ਆਪ’ ਸਰਕਾਰ ਨੇ ਕਰੀਬ 60 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਪੰਜਾਬ ਸਿਰ ਚੜ੍ਹਾ ਦਿੱਤਾ ਹੈ ਜਦੋਂਕਿ ਇਕੱਲਾ ਵਿਆਜ 31 ਹਜ਼ਾਰ 153 ਕਰੋੜ ਰੁਪਏ ਹਰ ਸਾਲ ਪੰਜਾਬੀਆਂ ਦੇ ਸਿਰ ਵਾਧੂ ਪਵੇਗਾ। ਲਾਲਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਇੱਕ ਅੰਗਰੇਜ਼ੀ ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਸੀ ਕਿ ‘ਆਪ’ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ 2500 ਕਰੋੜ ਰੁਪਏ ਹੋਰ ਨਵਾਂ ਕਰਜ਼ਾ ਚੁੱਕਿਆ ਕਿਉਂਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗਾ ਪੈਸਾ ਵੀ ਨਹੀਂ ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਸੁਰੱਖਿਆ ’ਤੇ ਕਰੋੜਾਂ ਰੁਪਏ ਦਾ ਖਰਚ ਹੋ ਰਿਹਾ ਹੈ। ਲਾਲਪੁਰਾ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਸਟਾਕਾਂ ਦੀ ਨੀਲਾਮੀ ਰਾਹੀਂ ਇਸ ਕਰਜ਼ੇ ਨੂੰ ਦੋ ਕਿਸ਼ਤਾਂ ‘ਚ ਵੰਡਿਆ ਗਿਆ ਹੈ, ਜਿਸ ਵਿੱਚ ਸਮਾਂ ਮਿਆਦ 8 ਸਾਲ ਅਤੇ 13 ਸਾਲ ਹੋਵੇਗੀ ਅਤੇ ਇਹ 1000 ਕਰੋੜ ਰੁਪਏ ਤੇ 1500 ਕਰੋੜ ਰੁਪਏ ਦੇ ਹੋਣਗੇ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਦੂਜਿਆਂ ਸੂਬਿਆਂ ਵਿਚ ਜਾਂਦਾ ਹੈ ਤਾਂ ਉੱਥੇ ਜਾ ਕੇ ਲੋਕਾਂ ਅੱਗੇ ਅੱਥਰੂ ਕੇਰਦਾ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਪਰ ਮੈਂ ਭਗਵੰਤ ਮਾਨ ਨੂੰ ਸਵਾਲ ਕਰਨਾ ਚਾਹੁੰਦਾ ਹੈ ਕਿ ਹੰਝੂ ਉਸ ਸਮੇਂ ਕਿਊਕਿ ਨਹੀਂ ਡਿੱਗੇ ਸੀ ਜਦੋਂ ਮਾਪਿਆਂ ਦਾ ਇਕੱਲਾ ਪੁੱਤ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ? ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਝੂਠੀਆਂ ਗਰੰਟੀਆਂ, ਲਾਅਰਿਆਂ, ਵਾਅਦਿਆਂ ਅਤੇ ਦਾਅਵਿਆਂ ‘ਚ ਨਾ ਆਉਣ, ਪਿਛੋਕੜ ਤੇ ਕਿਰਦਾਰ ਦੇਖ ਕੇ ਵੋਟ ਕਰਨ। ਉਨ੍ਹਾਂ ਜ਼ਿਲ੍ਹਾ ਰੂਪਨਗਰ ਵਿਚ ਤਿੰਨੋਂ ਵਿਧਾਇਕਾਂ ਦੀ ਕਾਰਗੁਜ਼ਾਰੀ ‘ਤੇ ਤੰਜ ਕਸਦਿਆਂ ਕਿਹਾ ਕਿ ਇਹ ਵਿਧਾਇਕ ਹੁਣ ਬੁਨਿਆਦੀ ਮੁੱਦਿਆਂ ਤੋਂ ਭੱਟ ਚੁੱਕੇ ਹਨ ਤੇ ਸਿਰਫ ਛੋਟੀਆਂ ਛੋਟੀਆਂ ਉਪਲਬਧੀਆਂ ਕਰਕੇ ਖ਼ਬਰਾਂ ‘ਚ ਬਣੇ ਰਹਿੰਦੇ ਹਨ ਜਦੋਂ ਕਿ ਜਨਤਾ ਆਪਣੇ ਓਵਰਏਜ਼ ਹੁੰਦੇ ਜਾ ਰਹੇ ਧੀਆਂ-ਪੁੱਤਾਂ ‘ਚ ਬੇਰੁਜ਼ਗਾਰੀ, ਸਿਹਤ ਸਹੂਲਤਾਂ, ਅਤੇ ਬੁਨਿਆਦੀ ਸਹੂਲਤਾਂ ਨਾ ਮਿਲਣ ਕਰਕੇ ਬੇਹਾਲ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਸਮੇਤ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਭੰਮਕੜ ਜਿੰਨੀ ਛੇਤੀ ਉੱਠੇ ਸੀ, ਉੱਨੀ ਛੇਤੀ ਹੀ ਵਿੱਛ ਗਏ, ਜਨਤਾ ਇਸ ਵਾਰ ਇਨ੍ਹਾਂ ਨੂੰ ਮੂੰਹ ਨਹੀਂ ਲਾਵੇਗੀ।

Leave a Reply

Your email address will not be published. Required fields are marked *