July 26, 2024

ਜਲੰਧਰ, 17 ਮਈ (ਵਰਿੰਦਰ ਸ਼ਰਮਾ) : ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਮਿਿਲਆ ਵੱਡਾ ਹੁੰਗਾਰਾ ਜਿਸ ਦੀ ਮਿਸਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ.ਏ.ਸੀ ਰਣਜੀਤ ਸਿੰਘ ਰਾਣਾ ਵੱਲੋਂ ਕਰਵਾਈ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ 100 ਤੋਂ ਵੱਧ ਪਰਿਵਾਰਾਂ ਦੇ ਵਰਕਰ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਤੋਂ ਕਿਨਾਰਾ ਕੱਸੀ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਜਿਨਾਂ ਨੂੰ ਸਨਮਾਨਿਤ ਕਰਦਿਆਂ ਲੋਕ ਸਭਾ ਹਲਕੇ ਦੇ ਉਮੀਦਵਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹਿੱਤਾਂ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿੱਥੇ ਪੰਜਾਬ ਦੇ ਹਰ ਵਰਗ ਦਾ ਸਰਬਪੱਖੀ ਵਿਕਾਸ ਤੇ ਉਨੱਤੀ ਨੇ ਪੁਲਾਂਘਾ ਪੁੱਟੀਆਂ ਹਨ।

ਫੋਟੋ ਕੈਪਸਨ: ਵਿਨੈ ਨਗਰ ਵਿਖੇ ਮੀਟਿੰਗ ਦੌਰਾਨ ਮਹਿੰਦਰ ਸਿੰਘ ਕੇ.ਪੀ ਸੰਬੋਧਨ ਕਰਦੇ ਹੋਏ ਜਿਨਾਂ ਨਾਲ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਰਾਣਾ ਦਿਖਾਈ ਦੇ ਰਹੇ ਹਨ।ਹੇਠਾਂ ਸੰਗਤਾਂ ਦਾ ਇਕੱਠ।

ਆਮ ਆਦਮੀ ਪਾਰਟੀ ਸ਼ਗੂਫਿਆਂ ਤੇ ਨੌਟੰਕੀ ਬਾਜਾਂ ਦੀ ਪਾਰਟੀ ਹੈ।ਇਸ ਮੌਕੇ ਕੁਲਵੰਤ ਸਿੰਘ ਮੰਨਣ ਨੇ ਸੰਬੋਧਨ ਕਰਦਿਆਂ ਰਾਣਾ ਵੱਲੋਂ ਕਰਵਾਈ ਵਿਸ਼ਾਲ ਰੈਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਸੁਰੱਖਿਤ ਤੇ ਮਜਬੂਤ ਰੱਖਣ ਲਈ ਅਕਾਲੀ ਦਲ ਹੀ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਵਿਕਾਸ ਕਾਰਜ ਤੇ ਪ੍ਰਗਤੀ ਅਕਾਲੀ ਸਰਕਾਰ ਨੇ ਕੀਤੀ ਹੈ ਬਾਕੀ ਪਾਰਟੀਆਂ ਦੀਆਂ ਸਰਕਾਰਾਂ ਤਾਂ 5% ਵੀ ਪੰਜਾਬ ਦੀ ਬੇਹਤਰੀ ਲਈ ਕੰਮ ਨਹੀਂ ਕਰ ਸਕੀਆਂ।

ਫੋਟੋ ਕੈਪਸ਼ਨ)
ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਹੋਈ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਸੈਂਕੜੇ ਕਾਂਗਰਸੀ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਮਹਿੰਦਰ ਸਿੰਘ ਕੇ.ਪੀ ਤੇ ਕੁਲਵੰਤ ਸਿੰਘ ਮੰਨਣ ਦੀ ਹਾਜ਼ਰ ਹੀ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਹਨ।

ਬਦਲਾਅ ਦੇ ਨਾਂਅ ਤੇ ਜਨਤਾ ਦੇ ਨਾਲ ਧੋਖਾ ਕੀਤਾ।ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਹਲਕਾ ਉੱਤਰੀ ਦੇ ਮੁਹੱਲਿਆਂ ‘ਚ ਮਹਿੰਦਰ ਸਿੰਘ ਕੇ.ਪੀ ਦੇ ਹੱਕ ਵਿੱਚ ਲਹਿਰ ਬਣ ਚੁੱਕੀ ਹੈ।ਉਹਨਾਂ ਕਿਹਾ ਕਿ ਸ਼ਹਿਰ ਦੇ ਹਾਲਾਤ ਸੀਵਰੇਜ ਭਰੇ ਹੋਏ ,ਸੜਕਾਂ ਟੁੱਟੀਆਂ, ਲਾਈਟਾਂ ਖਰਾਬ ਹਨ।ਇਹਨਾਂ ਸਮੱਸਿਆਵਾਂ ਤੇ ਕਾਰਪੋਰੇਸ਼ਨ ਦੇ ਅਫਸਰ ਮਨਮਾਨੀਆਂ ਕਰਕੇ ਜਨਤਾ ਨੂੰ ਖੱਜਲ ਖਵਾਰ ਕਰ ਰਹੇ ਹਨ।

ਇਸ ਮੌਕੇ ਸਤਿੰਦਰ ਸਿੰਘ ਪੀਤਾ ਪ੍ਰਧਾਨ ਬੀ.ਸੀ. ਵਿੰਗ, ਸੁਭਾਸ਼ ਸੌਂਧੀ ਮੀਤ ਪ੍ਰਧਾਨ ਪੰਜਾਬ, ਜੋਗਾ ਸਿੰਘ ਲੰਮਾ ਪਿੰਡ, ਫੱੁਮਣ ਸਿੰਘ, ਮਲਕਿੰਦਰ ਸਿੰਘ ਸੈਣੀ, ਜਗਜੀਤ ਸਿੰਘ ਖਾਲਸਾ, ਪਲਵਿੰਦਰ ਸਿੰਘ ਬੱਬਲੂ, ਪਰਮਿੰਦਰ ਸਿੰਘ ਭਾਟੀਆ,ਅੰਮ੍ਰਿਤਬੀਰ ਸਿੰਘ ਸ਼ਹਿਰੀ ਪ੍ਰਧਾਨ, ਮਹਿੰਦਰ ਸਿੰਘ ਜੰਬਾ ਠੇਕੇਦਾਰ ਪਰਮਜੀਤ ਸਿੰਘ, ਸੁਰਿੰਦਰ ਸਿੰਘ ਰਾਜ, ਹਰਜੀਤ ਸਿੰਘ ਜੰਡੂ ਸਿੰਘਾ, ਜਗਜੀਤ ਸਿੰਘ ਕਾਹਲੋਂ, ਬਲਬੀਰ ਸਿੰਘ ਬੀਰਾ, ਰਾਜਕੁਮਾਰ ਜੈਸਵਾਲ, ਸਤਨਾਮ ਸਿੰਘ ਭਾਟ, ਡਾ. ਬੀ.ਕੇ. ਵਿਸ਼ਵਾਸ ਬੰਗਾਲੀ, ਬਲਵੀਰ ਸਿੰਘ ਬਸਰਾ, ਪ੍ਰਦੀਪ ਸਿੰਘ ਸੰਤੋਖਪੁਰਾ, ਗੁਰਪ੍ਰੀਤ ਸਿੰਘ ਉਬਰਾਏ, ਹਰਪ੍ਰੀਤ ਸਿੰਘ ਬੰਸਲ, ਅਵਤਾਰ ਸਿੰਘ ਨਿੱਕੜਾ, ਸਤਪਾਲ ਸਿੰਘ ਨੀਲਾ ਮਹਿਲ, ਰਜੇਸ਼ ਕੁਮਾਰ ਬਾਲੀ, ਪਲਵਿੰਦਰ ਸਿੰਘ ਪੱਪੀ, ਦਿਲਜੀਤ ਸਿੰਘ, ਮਨੋਹਰ ਲਾਲ, ਰਬਿੰਦਰ ਸਿੰਘ ਬੱਬ,ੂ ਤੇਜਿੰਦਰ ਸਿੰਘ ਰਿੱਕਾ, ਸਾਹਿਬ ਸਿੰਘ, ਸੁੱਖਾ ਸਿੰਘ, ਪਰਮਜੀਤ ਸਿੰਘ ਪੰਮਾ, ਸੰਦੀਪ ਸਿੰਘ ਫੁੱਲ, ਜਸਪਾਲ ਸਿੰਘ, ਪਰਮਜੀਤ ਸਿੰਘ ਲੱਕੀ ਭਾਟੀਆ, ਜੀਵਨ ਸ਼ਾਮਿਲ, ਬਾਲ ਕਿਸ਼ਨ ਬਾਲਾ, ਸੁਖਚਰਨ ਸਿੰਘ ਮੱਕੜ, ਬਲਦੇਵ ਸਿੰਘ ਬਿੰਟਾ, ਸੁੱਖਾ ਸਿੰਘ ਭਾਟ, ਰਜਿੰਦਰ ਸਿੰਘ ਕੰਗ, ਸੇਵਾ ਸਿੰਘ, ਗੁਰਮੁਖ ਸਿੰਘ, ਧਰਮ ਸਿੰਘ ਹਰਦਿਆਲ ਨਗਰ, ਮਲਕੀਤ ਸਿੰਘ ਕੰਬੋਜ, ਕਰਮ ਸਿੰਘ, ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ ਕੇ.ਪੀ ਆਦਿ ਹਾਜਰ ਸਨ।

Leave a Reply

Your email address will not be published. Required fields are marked *