ਜਲੰਧਰ, 31 ਮਾਰਚ 2026: ਵਿਨੋਦ ਕੁਮਾਰ
ਅੱਜ ਪੁਲਿਸ ਲਾਈਨ ਵਿਖੇ ਕਮਿਸ਼ਨਰੇਟ ਜਲੰਧਰ ਵਿੱਚ ਤਾਇਨਾਤ ਸੇਵਾ ਮੁਕਤ ਹੋਣ ਵਾਲੇ 13 ਪੁਲਿਸ ਅਧਿਕਾਰੀਆਂ ਲਈ ਵਿਸ਼ੇਸ਼ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਅਧਿਕਾਰੀ ਪੁਲਿਸ ਵਿਭਾਗ ਵਿੱਚ ਆਪਣੀਆਂ ਸਮਰਪਿਤ ਸੇਵਾਵਾਂ ਤੋਂ ਬਾਅਦ ਰਿਟਾਇਰ ਹੋਏ।


ਸਮਾਗਮ ਦਾ ਆਯੋਜਨ ਸ੍ਰੀਮਤੀ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਜਲੰਧਰ ਦੀ ਅਗਵਾਈ ਵਿੱਚ ਕੀਤਾ ਗਿਆ, ਇਸ ਮੌਕੇ ਸ੍ਰੀ ਪਰਮਿੰਦਰ ਸਿੰਘ ਹੀਰ ਡਿਪਟੀ ਕਮਿਸ਼ਨਰ ਪੁਲਿਸ (HQ), ਸ੍ਰੀ ਸੁਖਵਿੰਦਰ ਸਿੰਘ ਏ.ਡੀ.ਸੀ.ਪੀ (HQ) ਅਤੇ ਸ੍ਰੀ ਮਨਮੋਹਨ ਸਿੰਘ ਏ.ਸੀ.ਪੀ (HQ) ਵੱਲੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਪੁਲਿਸ ਵਿਭਾਗ ਪ੍ਰਤੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਅਨੁਸ਼ਾਸ਼ਨ ਲਈ ਸਨਮਾਨਿਤ ਕੀਤਾ।

ਇਸ ਵਿਦਾਇਗੀ ਸਮਾਗਮ ਵਿੱਚ ਆਏ ਹੋਏ ਅਫਸਰਾਨ ਨੇ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਭਾਗ ਵਿੱਚ ਉਹਨਾਂ ਦੀ ਲੰਬੀ ਸੇਵਾ ਅਤੇ ਇਸ ਦੌਰਾਨ ਕੀਤੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਹੌਸਲਾ ਅਫਜਾਈ ਕੀਤੀ। ਇਹ ਅਧਿਕਾਰੀ ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ, ਯੂਨਿਟਾਂ ਅਤੇ ਹੋਰ ਬ੍ਰਾਂਚਾ ਵਿੱਚ ਆਪਣੀ ਡਿਊਟੀ ਨਿਸ਼ਠਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਰਹੇ ਹਨ, ਜਿਸ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਇਹਨਾਂ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ। ਇਹਨਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ, ਪਰਿਵਾਰ ਦੇ ਸਹਿਯੋਗ ਅਤੇ ਸਮਰਪਣ ਲਈ ਵੀ ਵਿਭਾਗ ਵੱਲੋ ਧੰਨਵਾਦ ਪ੍ਰਗਟਾਇਆ ਗਿਆ।
👉ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਜੀਵਨ ਦੇ ਨਵੇਂ ਸਫਰ ਲਈ ਦਿਲੋਂ ਸ਼ੁਭਕਾਮਨਾਵਾਂ-ਕਾਮਨਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਦਾ ਸਮਾਂ ਉਨ੍ਹਾਂ ਲਈ ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਭਰਿਆ ਹੋਵੇ।

More Stories
गुरु पूर्णिमा पर भाजपा जालंधर शहरी ने 14 मंडलों में आयोजित किए श्रद्धा एवं सम्मान कार्यक्रम गुरुओं के आदर्शों पर चलकर ही सशक्त समाज और राष्ट्र का निर्माण संभव : अशोक सरीन हिक्की
दिल्ली में ड्रामा, पंजाब में ढोंग — आम आदमी पार्टी का असली चेहरा बेनकाब
सातवीं मंजिल से कूदकर एमबीबीएस छात्र की मौत, जीएमसीएच-32 में मचा हड़कंप