ਜਲੰਧਰ/ ਸੱਤਿਆ ਸਵੇਰਾ: ਨਾਮਧਾਰੀ ਠਾਕੁਰ ਦਲੀਪ ਸਿੰਘ ਵੱਲੋ ਜਾਗਤ ਜੋਤ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਰਤੇ ਨਾ ਬਰਦਾਸ਼ਤ ਯੋਗ ਸਬਦ ਜਿਸ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਬੋਲ ਰਿਹਾ ਹੈ ਅਤੇ ਪੰਜ ਕੱਕਾਰਾਂ ਬਾਰੇ ਵੀ ਉਟ ਪਟਾਂਗ ਬੋਲ ਰਿਹਾ ਹੈ ਪਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋ ਧਾਰੀ ਹੋਈ ਚੁੱਪੀ ਜਥੇਦਾਰ ਸਾਹਿਬ ਬਾਦਲ ਦਲ ਪ੍ਰਤੀ ਵਫਾਦਾਰੀ ਦਸ ਰਹੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖੀ ਨਾਲ ਸਬੰਧਤ ਹਰ ਮੁੱਦੇ ਤੇ ਬੋਲਣ ਵਾਲੇ ਬਾਦਲ ਦਲ ਦੀ ਵੋਟਾਂ ਦੀ ਗੰਦੀ ਸਿਆਸਤ ਕਰਕੇ ਚੁੱਪ ਹਨ ਓਹਨਾ ਕਿਹਾ ਇੱਕ ਦੁਨਿਆਵੀ ਬੰਦਾ ਸ਼ਰੇਆਮ ਗੁਰੂ ਸਾਹਿਬ ਜੀ ਦੀ ਸਰਬ ਉੱਚਤਾ ਦੇ ਬੋਲ ਕਬੋਲ ਬੋਲ ਰਿਹਾ ਹੈ ਪਰ ਤੁਸੀ ਸਭ ਕੁਛ ਚੁੱਪਚਾਪ ਸੁਣ ਰਹੇ ਹੋ ਤੁਸੀਂ ਸਿਰਫ ਬਾਦਲ ਦਲ ਦੇ ਜੱਥੇਦਾਰ ਨਹੀਂ ਕੌਮ ਦੇ ਜਥੇਦਾਰ ਹੋ ਉਕਤ ਆਗੂਆਂ ਨੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਗੁਰਮਤਿ ਸਿੰਘ ਦਾਦੂਵਾਲ ਭਾਈ ਹਰਜੀਤ ਸਿੰਘ ਕਾਲਕਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੁਸ਼ਟ ਖਿਲਾਫ ਅਵਾਜ ਬੁਲੰਦ ਕੀਤੀ ਅਸੀ ਠਾਕੁਰ ਦਲੀਪ ਸਿੰਘ ਨੂੰ ਯਾਦ ਕਰਵਾਣਾ ਚਾਹੁੰਦੇ ਹਾਂ ਜਿੱਸ ਜਿਸ ਗੁਰੂ ਘਰ ਨਾਲ ਮੱਥਾ ਲਾਇਆ ਹੈ ਉਸਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪੈਂਦਾ ਹੈ ਓਹਨਾ ਦੱਸਿਆ ਕਿ ਕਾਨੂੰਨੀ ਮਾਹਰਾਂ ਦੀ ਰਾਏ ਲੈਕੇ ਦਲੀਪ ਸਿੰਘ ਖਿਲਾਫ ਕਾਰਵਾਈ ਕਰਵਾਵਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਭ ਨੂਰ ਸਿੰਘ ਭਾਟੀਆ ਅਤੇ ਇੰਦਰ ਪਾਲ ਸਿੰਘ ਹਾਜਰ ਸਨ।

More Stories
ਭਾਜਪਾ ਜ਼ਿਲ੍ਹਾ ਜਲੰਧਰ ਦੀ ਮੰਡਲ ਪ੍ਰਧਾਨਾਂ ਤੇ ਪ੍ਰਬੰਧਕਾਂ ਦੀ ਮੀਟਿੰਗ ਸੰਪੰਨ ਸੰਗਠਨਾਤਮਕ ਗਤੀਵਿਧੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਚਾਰ ‘ਤੇ ਜ਼ੋਰ: ਸੁਸ਼ੀਲ ਸ਼ਰਮਾ
ਕੋਹਲੀ ਦੀ ਕੁਰਸੀ ਹਿਲੇਗੀ? ਅਰੋੜਾ ਨੂੰ ਸੁਰੱਖਿਆ ਨਾਲ ਬਣੀ ਨਵੀਂ ਕਹਾਣੀ,ਸੈਂਟਰਲ ਹਲਕੇ ’ਚ ਤੂਫ਼ਾਨ! ਅਰੋੜਾ ਦੀ ਵਾਪਸੀ ਨਾਲ ਵੱਡੇ ਚਿਹਰੇ ਟੈਂਸ਼ਨ ’ਚ
ਨਸ਼ਾ ਤਸਕਰ ‘ਤੇ ਵੱਡੀ ਕਾਰਵਾਈ: ਜਲੰਧਰ ‘ਚ ਨਜਾਇਜ਼ ਉਸਾਰੀ ਢਾਹੀ, ਪੁਲਿਸ ਦੀ Zero Tolerance ਨੀਤੀ ਜਾਰੀ