June 21, 2024

ਪਿੰਡ ਮਨਸੂਰਾਂ ਵਿਖੇ ਸੀ੍ ਗੁਰੂ ਅਰਜਨ ਦੇ

ਜੋਧਾਂ /ਲੁਧਿਆਣਾ (ਸਿਕੰਦਰ ਮਨਸੂਰਾਂ) – ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਦੇਂ ਇਤਿਹਾਸਕ ਨਗਰ ਮਨਸੂਰਾਂ ਵਿਖੇ ਕੱਲ ਸ਼ਹੀਦਾਂ ਦੇ ਸਿਰਤਾਜ,ਸਾਤੀਂ ਦੇ ਪੁੰਜ , ਸਿੱਖ ਧਰਮ ਦੇ ਪੰਜਵੇਂ ਗੁਰੂ ਸੀ੍ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸਰਦਾ ਭਾਵਨਾ ਨਾਲ ਮਨਾਇਆ ਗਿਆ, ਸੀ੍ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਗੁਰੂ ਹੋਏ ਹਨ। ਗੁਰੂ ਜੀ ਦਾ ਪ੍ਕਾਸ ਸੀ੍ ਗੋਇੰਦਵਾਲ ਵਿਖੇ ਸੀ੍ ਗੁਰੂ ਰਾਮਦਾਸ ਜੀ ਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਹੋਇਆ, ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਆਈ ਕਾਲ ਦੋਰਾਨ ਗੁਰਬਾਣੀ ਰਚਨਾ,ਸੱਚਖੰਡ ਸੀ੍ ਹਰਮੰਦਿਰ ਸਾਹਿਬ ਦੀ ਸਥਾਪਨਾ, ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ,ਨਗਰਾਂ ਦੀ ਉਸਾਰੀ , ਸਰੋਵਰਾਂ ਤੇ ਖੂਹਾਂ ਦੀ ਖੁਦਵਾਈ ਆਦਿ ਮਹਾਨ ਕਾਰਜ ਕੀਤੇ ਜਿਸ ਕਾਰਨ ਆਪ ਮੁਗਲ ਹਕੂਮਤ ਨੂੰ ਰੜਕਦੇ ਸਨ , ਮੁਗਲ ਹਕੂਮਤ ਨੇ ਬੇਬੁਨਿਆਦ ਦੋਸਾਂ ਤਹਿਤ ” ਯਾਸਾ” ਦੀ ਸਰਾੵ ਮੁਤਾਬਿਕ ਤਸੀਹੇ ਦੇ ਕਿ ਸ਼ਹੀਦ ਕਰਨ ਦੀ ਸਜਾ ਸੁਣਾਈ ਤੇ ਗੁਰੂ ਜੀ ਨੇ ” ਤੇਰਾ ਕੀਆ ਮੀਠਾ ਲਾਗੇ”

ਅਨੁਸਾਰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਸ਼ਹੀਦੀ ਪਾ੍ਪਤ ਕੀਤੀ, ਇਸ ਦਿਨ ਨੂੰ ਮੁੱਖ ਰੱਖਦੇ ਹੋਏ ਮਨਸੂਰਾਂ ਵਿਖੇ 9ਜੂਨ ਨੂੰ ਗੁ ਰਵਿਦਾਸ ਜੀ ਤੋਂ ਨਗਰ ਕੀਰਤਨ ਸਜਾਏ ਗਏ ਤੇ ਅੱਜ 10 ਜੂਨ ਨੂੰ ਅੰਖਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਭਾਈ ਗਗਨਦੀਪ ਸਿੰਘ ਮਨਸੂਰਾਂ, ਭਾਈ ਹਰਪੀ੍ਤ ਸਿੰਘ ਟਾਹਲੀ ਸਾਹਿਬ ਵਾਲੇ,ਭਾਈ ਜਰਨੈਲ ਸਿੰਘ, ਭਾਈ ਮਨਵੀਰ ਸਿੰਘ ਚਮਿੰਡਾ , ਰਾਗੀ ਜੱਥਿਆ਼ ਤੇ ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਮਨਸੂਰਾਂ ਨੇ ਗੁਰੂ ਘਰ ਵਿਖੇ ਸੰਗਤਾਂ ਨੂੰ ਵਿਰਾਗਮਈ ਇਤਿਹਾਸ ਤੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਤੇ ਅਰਦਾਸ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ!

Leave a Reply

Your email address will not be published. Required fields are marked *