ਅਹਿਮਦਾਬਾਦ: ਇਕ ਵਿਅਕਤੀ ਖ਼ੁਦ ਨੂੰ ਕਦੇ ਜੇਲ੍ਹਰ, ਆਮਦਨ ਕਰ ਅਧਿਕਾਰੀ ਅਤੇ ਕਦੇ ਫੂਡ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀ ਕਰਦਾ ਸੀ। ਪੁਲਿਸ ਕੇਸ ਵਿਚ ਫਸੇ ਪਰਿਵਾਰਾਂ ਨੂੰ ਉਹ ਜੇਲ੍ਹਰ ਬਣ ਕੇ ਫੋਨ ਕਰਦਾ ਅਤੇ ਜੇਲ੍ਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਰੀਆਂ ਬਿਹਤਰ ਸਹੂਲਤਾਂ ਦੇਣ ਦਾ ਦਾਅਵਾ ਕਰ ਕੇ ਹਜ਼ਾਰਾਂ ਰੁਪਏ ਠੱਗ ਲੈਂਦਾ ਸੀ।
ਅਹਿਮਦਾਬਾਦ ਜ਼ੋਨ-2 ਦੇ ਡੀਐੱਸਪੀ ਭਰਤ ਰਾਠੌੜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਹਿਮਦਾਬਾਦ ਦੇ ਈਸਨਪੁਰ ਦੇ ਰਹਿਣ ਵਾਲੇ ਨਰਿੰਦਰ ਤ੍ਰਿਵੇਦੀ (49) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ਵਿਚ ਪ੍ਰਸਾਰਿਤ ਇਕ ਵੀਡੀਓ ਵਿਚ ਇਕ ਪਰਿਵਾਰ ਨੇ ਦੱਸਿਆ ਕਿ ਸੂਰਤ ਦੀ ਲਾਜਪੋਰ ਜੇਲ੍ਹ ਵਿਚ ਚੰਗਾ ਖਾਣਾ ਅਤੇ ਚੰਗੀਆਂ ਸੁਵਿਧਾਵਾਂ ਲਈ ਉਸ ਨੇ 15,000 ਰੁਪਏ ਦਿੱਤੇ ਸਨ। ਦੂਜੇ ਪਾਸੇ, ਲਾਜਪੋਰ ਜੇਲ੍ਹ ਦੇ ਜੇਲ੍ਹਰ ਨੇ ਦੱਸਿਆ ਕਿ ਇੱਥੇ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਨਰਿੰਦਰ ਇਕ ਹਿਸਟਰੀਸ਼ੀਟਰ ਹੈ ਅਤੇ ਉਸ ’ਤੇ ਪਹਿਲਾਂ ਹੀ ਛੇ ਮਾਮਲੇ ਦਰਜ ਹਨ।

More Stories
गुरु पूर्णिमा पर भाजपा जालंधर शहरी ने 14 मंडलों में आयोजित किए श्रद्धा एवं सम्मान कार्यक्रम गुरुओं के आदर्शों पर चलकर ही सशक्त समाज और राष्ट्र का निर्माण संभव : अशोक सरीन हिक्की
अगर पुलिस का एसपी ही सुरक्षित नहीं चोरों से, तो आम जनता कहां सुरक्षित होगी यह है आज का सच
*नरेंद्र मोदी का नारी वंदन बिल पर देश भाजपा नेताओ ने अशोक सरीन हिक्की के निवास पर सुना* *भाजपा एन.डी.ए मोदी ने महिलाओं को अधिकार देने का पर्यास किया पर कांग्रस,आप,अकाली दल ने रोकने का प्रयास किया-अशोक सरीन हिक्की*