May 25, 2024
ਜਲੰਧਰ, 22 ਮਾਰਚ,  (ਵਰਿੰਦਰ ਸ਼ਰਮਾ):- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਅੱਜ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਕੀਤਾ ਗਿਆ।
    ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਮਨਿੰਦਰ ਪਾਲ ਸਿੰਘ ਗੁੰਬਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਲੰਧਰ ਦੇ ਹਲਕਾ ਇੰਚਾਰਜਾਂ ਨਾਲ ਸਲਾਹ ਮਸ਼ਵਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂਆਂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਵਿਧਾਨ ਸਭਾ ਹਲਕਾ ਉੱਤਰੀ, ਸੈਂਟਰਲ ਤੇ ਪੱਛਮੀ ਦੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਕੈਂਟ ਵਿਚ ਆਉਂਦੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਜਲਦੀ ਕੁੱਝ ਦਿਨਾਂ ਵਿਚ ਕਰ ਦਿਤੀਆਂ ਜਾਣਗੀਆਂ, ਅਤੇ ਜ਼ਿਲ੍ਹਾ ਅਕਾਲੀ ਦਲ ਦੀ ਜੱਥੇਬੰਦੀ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ।
      ਸਰਕਲ ਮਕਸੂਦਾਂ ਦੇ ਪ੍ਰਧਾਨ ਅਵਤਾਰ ਸਿੰਘ ਘੁੰਮਣ,ਸਰਕਲ ਨਾਗਰਾ ਦੇ ਠੇਕੇਦਾਰ ਕਰਤਾਰ ਸਿੰਘ ਬਿੱਲਾ,ਸਰਕਲ ਸੋਡਲ ਗੁਰਜੀਤ ਸਿੰਘ ਮਰਵਾਹਾ,ਸਰਕਲ ਪ੍ਰੀਤਨਗਰ ਸਤਿੰਦਰ ਸਿੰਘ ਪੀਤਾ,ਸਰਕਲ ਪ੍ਰਤਾਪ ਬਾਗ ਪਲਵਿੰਦਰ ਸਿੰਘ ਭਾਟੀਆ,ਸਰਕਲ ਸੰਤੋਖ ਪੁਰਾ ਹਕੀਕਤ ਸਿੰਘ ਸੈਣੀ,ਸਰਕਲ ਗੋਪਾਲ ਨਗਰ ਜਸਪ੍ਰੀਤ ਸਿੰਘ,ਸਰਕਲ ਗੁਰੂ ਨਾਨਕ ਪੁਰਾ ਜਸਵੀਰ ਸਿੰਘ ਲਾਡੀ,ਸਰਕਲ ਦਕੋਹਾ ਮੰਗਾ ਸਿੰਘ ਮੁਧਰ,ਸਰਕਲ ਧੰਨੋਵਾਲੀ ਦਲਵਿੰਦਰ ਸਿੰਘ ਬੜਿੰਗ, ਸਰਕਲ ਰਾਮਾਂਮੰਡੀ ਜਸਬੀਰ ਸਿੰਘ ਦਕੋਹਾ, ਸਰਕਲ ਲੱਧੇਵਾਲੀ ਹਰਜਿੰਦਰ ਸਿੰਘ ਢੀਂਡਸਾ, ਸਰਕਲ ਲਾਡੋਵਾਲੀ ਸੁਰਿੰਦਰ ਕੁਮਾਰ ਬਾਲੀ, ਸਰਕਲ ਪਟੇਲ ਚੌਕ ਸਰਬਜੀਤ ਸਿੰਘ ਪਨੇਸਰ, ਸਰਕਲ ਪੱਕਾ ਬਾਗ਼ ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਸਰਕਲ ਸੰਗਤ ਸਿੰਘ ਨਗਰ ਚਰਨਜੀਤ ਸਿੰਘ ਮਿੰਟਾ, ਸਰਕਲ ਬਸਤੀ ਬਾਵਾ ਖੇਲ ਬਲਜੀਤ ਸਿੰਘ ਲਾਇਲ, ਸਰਕਲ ਬਸਤੀ ਮਿੱਠੂ ਜਥੇਦਾਰ ਅਜੀਤ ਸਿੰਘ, ਸਰਕਲ ਬਸਤੀ ਗੁਜਾਂ ਗਗਨਦੀਪ ਸਿੰਘ ਨਾਗੀ, ਸਰਕਲ ਭਾਰਗੋ ਕੈਂਪ ਜਗਦੀਸ਼ ਮਹੇ, ਸਰਕਲ ਮਾਡਲ ਹਾਉਸ ਸਰਬਜੀਤ ਸਿੰਘ ਰਿੱਪੀ, ਸਰਕਲ ਬਸਤੀ ਸ਼ੇਖ ਕੁਲਵਿੰਦਰ ਸਿੰਘ ਚੀਮਾ, ਸਰਕਲ ਅਵਤਾਰ ਨਗਰ ਦੇ ਗੁਰਬਿੰਦਰ ਸਿੰਘ ਜੱਜ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। 

   ਇਸ ਮੌਕੇ ਨਵ ਨਿਯੁਕਤ ਸਰਕਲਾਂ ਦੇ ਪ੍ਰਧਾਨਾਂ ਨੂੰ ਜਥੇਦਾਰ ਕੁਲਵੰਤ ਸਿੰਘ ਮੰਨਣ ਵਲੋਂ ਵਧਾਈ ਦਿੱਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਵ ਨਿਯੁਕਤ ਸਰਕਲਾਂ ਦੇ ਪ੍ਰਧਾਨਾਂ ਵਲੋਂ ਸਾਂਝੇ ਤੌਰ ਤੇ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਚ ਪਾਰਟੀ ਨੂੰ ਜਿਤ ਦਿਵਾਉਣ ਲਈ ਵੱਧ ਚੜ ਕੇ ਮਿਹਨਤ ਕਰਕੇ ਹਰ ਸੰਭਵ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।

     ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਭਜਨ ਲਾਲ ਚੋਪੜਾ,ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਚਰਨਜੀਵ ਸਿੰਘ ਲਾਲੀ, ਮਨਿੰਦਰ ਪਾਲ ਸਿੰਘ ਗੁੰਬਰ,ਅਮਰਜੀਤ ਸਿੰਘ ਮਿੱਠਾ,ਰਵਿੰਦਰ ਸਿੰਘ ਸਵੀਟੀ, ਮਨਜੀਤ ਸਿੰਘ ਟਰਾਂਸਪੋਰਟਰ, ਅਮਰਜੀਤ ਸਿੰਘ ਬਸਰਾ,ਹਰਦੀਪ ਸਿੰਘ ਸਿੱਧੂ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਐਸਟੀ,ਬਾਲ ਕਿਸਨ ਬਾਲਾ, ਦੇਵਰਾਜ ਸੁਮਨ, ਰਣਜੀਤ ਸਿੰਘ ਉਬਰਾਏ, ਕਸ਼ਮੀਰ ਸਿੰਘ ਬਸਤੀ ਮਿੱਠੂ,ਅਵਤਾਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਬਾਂਸਲ, ਪ੍ਰਮਿੰਦਰ ਸਿੰਘ ਬਬਲੂ, ਹਰਦੀਪ ਸਿੰਘ ਰਿੰਪੀ, ਰਵਿੰਦਰ ਸਿੰਘ ਗੁਲਾਟੀ, ਟਿੰਕੂ ਦੁੱਗਲ, ਚਰਨਜੀਤ ਭੀਡਰ, ਅਮਰਜੀਤ ਸਿੰਘ ਭੀਡਰ, ਬਲਵਿੰਦਰ ਸੰਨੋ, ਅਮਰਜੀਤ ਸਿੰਘ ਭਾਟੀਆ, ਜਸਵਿੰਦਰ ਸਿੰਘ, ਸ਼ੇਰਾਂ,ਚੱਲੀ, ਪਵਨ ਮਹੇ ਤੇ ਸੋਮ ਨਾਥ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *